ਸਰਹਿੰਦ/ਫ਼ਤਹਿਗੜ੍ਹ ਸਾਹਿਬ: ਕੋਰੋਨਾ ਵਾਇਰਸ ਤੋਂ ਦੇਸ਼ ਨੂੰ ਬਚਾਉਣ ਲਈ ਸਰਕਾਰ ਨੇ 'ਤਾਲਾਬੰਦੀ' ਕੀਤੀ ਹੋਈ ਹੈ। ਇਸ ਤਾਲਾਬੰਦੀ ਵਿੱਚ ਜਿੱਥੇ ਹਰ ਕਿਸੇ ਨੂੰ ਭਾਰੀ ਮੁਸ਼ਕਲਾਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਉੱਥੇ ਹੀ ਆਪਣੇ ਘਰਾਂ ਤੋਂ ਦੂਰ ਰੁਜ਼ਗਾਰ ਲਈ ਆਏ ਪ੍ਰਵਾਸੀਆਂ ਲਈ ਇਹ 'ਤਾਲਾਬੰਦੀ' ਜੀਅ ਦਾ ਜੰਜਾਲ ਬਣ ਚੁੱਕੀ ਹੈ। ਇਸੇ ਕਰਕੇ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰਾਂ ਨੇ ਆਪਣੇ ਪਿਤਰੀ ਰਾਜਾਂ ਨੂੰ ਚਾਲੇ ਪਾ ਦਿੱਤੇ ਹਨ। ਵੱਖ-ਵੱਖ ਹੀਲੇ ਵਸੀਲੇੇ ਕਰ ਇਹ ਮਜ਼ਦੂਰ ਆਪਣੇ ਘਰਾਂ ਨੂੰ ਵਾਪਸ ਤੁਰ ਪਏ ਹਨ ਅਤੇ ਕੁਝ ਨੇ ਪੈਦਲ ਹੀ ਆਪਣੀ ਮੰਜ਼ਲ ਲਈ ਰਾਹ ਫੜ੍ਹ ਲਿਆ ਹੈ।
'ਤਾਲਾਬੰਦੀ': ਕੈਂਟਰ 'ਚ ਲੁਕੇ ਜਾ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਪੁਲਿਸ ਨੇ ਭੇਜਿਆ ਵਾਪਸ ਇਸੇ ਦੌਰਾਨ ਹੀ ਸਰਹਿੰਦ ਪੁਲਿਸ ਨੇ ਸੂਬੇ ਵਿੱਚ ਕਰਫਿਊ ਦੇ ਚਲਦੇ ਸਖ਼ਤ ਨਾਕਾਬੰਦੀ ਕੀਤੀ ਹੋਈ ਹੈ। ਨਾਕੇ ਦੌਰਾਨ ਪੁਲਿਸ ਨੇ ਕੈਂਟਰ ਵਿੱਚ ਲੁਕ ਕੇ ਜਾ ਰਹੇ ਮਜ਼ਦੂਰਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਇਨ੍ਹਾਂ ਮਜ਼ਦੂਰਾਂ ਨੂੰ ਸਮਝਾ ਕੇ ਇਹ ਜਿੱਥੋਂ ਆਏ ਸਨ ਉੱਥੇ ਹੀ ਵਾਪਸ ਭੇਜ ਦਿੱਤਾ।
'ਤਾਲਾਬੰਦੀ': ਕੈਂਟਰ 'ਚ ਲੁਕੇ ਜਾ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਪੁਲਿਸ ਨੇ ਭੇਜਿਆ ਵਾਪਸ ਇਸੇ ਦੌਰਾਨ ਪੈਦਲ ਤੇ ਆਪਣੇ ਸਾਧਨਾਂ 'ਤੇ ਜਾ ਰਹੇ ਪ੍ਰਵਾਸੀਆਂ ਨੂੰ ਵੀ ਪੁਲਿਸ ਨੇ ਵਾਪਸ ਭੇਜ ਦਿੱਤਾ। ਇਸ ਬਾਰੇ ਗੱਲ ਕਰਦੇ ਥਾਣਾ ਸਰਹਿੰਦ ਦੇ ਮੁਖੀ ਰਜਨੀਸ਼ ਸੂਦ ਨੇ ਦੱਸਿਆ ਕਿ ਕਰਫਿਊ ਕਰਕੇ ਇਨ੍ਹਾਂ ਮਜ਼ਦੂਰਾਂ ਨੂੰ ਸਮਝਾ ਕੇ ਆਪਣੇ ਟਿਕਾਣਿਆਂ ਦੇ ਲਈ ਵਾਪਸ ਭੇਜ ਦਿੱਤਾ ਜਾ ਰਿਹਾ ਹੈ।
ਆਪਣੇ ਵਤਨਾਂ ਨੂੰ ਵਾਪਸ ਜਾ ਰਹੇ ਪ੍ਰਵਾਸੀਆਂ ਨੇ ਦੱਸਿਆ ਕਿ ਇਸ ਤਾਲਾਬੰਦੀ ਦੌਰਾਨ ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਰੁਜ਼ਗਾਰ ਵੀ ਬੰਦ ਹੋ ਚੁੱਕਿਆ ਹੈ, ਜਿਸ ਕਾਰਨ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਵੀ ਬੰਦ ਹੋ ਚੁੱਕੇ ਹਨ ਅਤੇ ਮਕਾਨਾਂ ਦੇ ਭਾੜੇ ਦੇਣ ਵਿੱਚ ਵੀ ਦਿੱਕਤਾਂ ਆ ਰਹੀਆਂ ਹਨ। ਇਸੇ ਕਾਰਨ ਹੀ ਉਹ ਆਪਣੇ ਰਾਜਾਂ ਨੂੰ ਵਾਪਸ ਪਰਤ ਰਹੇ ਹਨ ਪਰ ਪੁਲਿਸ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦੇ ਰਹੀ।