ਫ਼ਤਿਹਗੜ੍ਹ ਸਾਹਿਬ: ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇਣ ਅਤੇ ਗੈਂਗਸਟਰਾਂ ਨੂੰ ਖ਼ਤਮ ਕਰਨ ਲਈ ਕਈ ਆਪਰੇਸ਼ਨ ਚਲਾਏ ਜਾ ਰਹੇ ਹਨ। ਇਸੇ ਆਪਰੇਸ਼ਨ ਤਹਿਤ ਲਗਾਤਾਰ ਗੈਂਗਸਟਰਾਂ ਦੇ ਐਨਕਾਊਂਟਰ ਕੀਤੇ ਹਾ ਰਹੇ ਹਨ। ਇਸੇ ਸਿਲਸਿਲੇ ਤਹਿਤ ਫ਼ਤਿਹਗੜ੍ਹ ਸਾਹਿਬ 'ਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਕਾਰਵਾਈ ਤਹਿਤ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਗਿਆ। ਇਹ ਐਨਕਾਊਂਟਰ ਏ.ਜੀ.ਟੀ.ਐੱਫ਼ ਦੇ ਮੁਖੀ ਪ੍ਰਮੋਦ ਬਾਨ ਦੀ ਅਗਵਾਈ ਕੀਤਾ ਗਿਆ। ਜਾਣਕਾਰੀ ਮੁਤਾਬਿਕ ਐਨਕਾਂਊਂਟਰ ਦੌਰਾਨ 2 ਗੈਂਗਸਟਰਾਂ ਨੂੰ ਢੇਰ ਕਰ ਦਿੱਤਾ ਗਿਆ ਸੀ ਜਦਕਿ ਇਕ ਗੈਂਗਸਟਰ ਜ਼ਖਮੀ ਹੋਇਆ ਸੀ ਜਿਸਦੀ ਕੁਝ ਸਮੇਂ ਬਾਅਦ ਹੀ ਮੌਤ ਹੋ ਗਈ। ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਹ ਗੈਂਗਸਟਰ 8 ਜਨਵਰੀ ਨੂੰ ਹੋਏ ਕਤਲਕਾਂਡ ਨਾਲ ਜੁੜੇ ਹੋਏ ਸਨ। ਇਸ ਕਤਲਕਾਂਡ 'ਚ ਕਾਂਸਟੇਬਲ ਕੁਲਦੀਪ ਬਾਜਵਾ ਦਾ ਕਤਲ ਕਰ ਦਿੱਤਾ ਗਿਆ ਸੀ। ਉਸੇ ਗੈਂਗ ਦੇ ਮੁੱਖ ਸਰਗਨਾ ਤੇਜਾ ਸਿੰਘ ਇਸ ਐਨਕਾਊਂਟ 'ਚ ਮਾਰਿਆ ਗਿਆ। ਤੇਜਾ ਗੈਂਗਸਟਰ 'ਤੇ ਕਰੀਬ 38 ਮਾਮਲੇ ਦਰਜ ਸਨ। ਤੇਜਾ ਸਿੰਘ ਦਾ ਇੱਕ ਆਜ਼ਾਦ ਗੈਂਗ ਹੈ ਜੋ ਕਿ ਪੁਰਾਣੇ ਗੈਂਗ ਗੁਰਪ੍ਰੀਤ ਸੇਖੋਂ ਨਾਲ ਜੁੜਿਆ ਹੋਇਆ ਸੀ। ਇਸ ਦਾ ਨੈੱਟਵਰਕ ਨਵਾਂ ਸ਼ਹਿਰ ਦੇ ਖੇਤਰ 'ਚ ਚੱਲਦਾ ਹੈ। ਕੁਲਦੀਪ ਬਾਜਵਾ ਦਾ ਕਾਤਲ ਗੈਂਗਸਟਰਾਂ ਐਨਕਾਉਂਟਰ 'ਚ ਮਾਰਿਆ ਗਿਆ ਹੈ। ਇਸ ਐਨਕਾਊਂਟਰ ਨੂੰ ਬਸੀ ਪਠਾਣਾਂ ਦੀ ਮਾਰਕਿਟ 'ਚ ਅੰਜਾਮ ਦਿੱਤਾ ਗਿਆ ਹੈ।
ਕਿਵੇਂ ਕੀਤਾ ਐਨਕਾਊਂਟਰ: ਜਾਣਕਾਰੀ ਮੁਤਾਬਿਕ ਪੁਲਿਸ ਨੂੰ ਇਨ੍ਹਾਂ ਗੈਂਗਸਟਰਾਂ ਬਾਰੇ ਜਾਣਕਾਰੀ ਮਿਲੀ ਸੀ, ਜਿਸ ਉੱਤੇ ਕਾਰਵਾਈ ਕਰਦੇ ਹੋਏ ਇਨ੍ਹਾਂ ਗੈਂਗਸਟਰਾਂ ਨੂੰ ਉਦੋਂ ਘੇਰਾ ਪਾਇਆ ਗਿਆ ਜਦੋਂ ਇਹ ਇੱਕ ਕਾਰ 'ਚ ਜਾ ਰਹੇ ਸਨ। ਪੁਲਿਸ ਨੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਗੈਂਗਸਟਰਾਂ ਵੱਲੋਂ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈ, ਜਿਸ ਤੋਂ ਬਾਅਦ ਪੁਲਿਸ ਨੂੰ ਵੀ ਜਵਾਬੀ ਕਾਰਵਾਈ 'ਚ ਗੋਲੀਆਂ ਚਲਾਉਣੀਆਂ ਪਈ। ਇਸ ਦੌਰਾਨ 2 ਗੈਂਗਸਟਰਾਂ ਦਾ ਐਨਕਾਊਂਟਰ ਹੋ ਗਿਆ ਤੇ ਇੱਕ ਜ਼ਖਮੀ ਹੋ ਗਿਆ ਸੀ ਜਿਸ ਦੀ ਬਾਅਦ ਵਿੱਚ ਮੌਤ ਹੋ ਗਈ। ਇਹ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ ਕਿ ਗੈਂਗਸਟਰਾਂ ਦੀਆਂ ਗੋਲ਼ੀਆਂ ਨਾਲ 2 ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ। ਗੈਂਗਸਟਰਾਂ ਨੂੰ ਢੇਰ ਕਰਨ ਦੇ ਬਾਵਜੂਦ ਵੀ ਐਨਕਾਊਂਟ ਜਾਰੀ ਹੈ।