ਪੰਜਾਬ

punjab

ETV Bharat / state

Police arrested 5 robbers: ਸਰਹਿੰਦ ਪੁਲਿਸ ਨੇ ਹਥਿਆਰਾਂ ਨਾਲ ਲੈਸ 5 ਲੁਟੇਰੇ ਕੀਤੇ ਗ੍ਰਿਫ਼ਤਾਰ, ਲੁੱਟੇ ਹੋਏ ਵਾਹਨ ਵੀ ਕੀਤੇ ਬਰਾਮਦ - ਸ੍ਰੀ ਫਤਿਹਗੜ੍ਹ ਸਾਹਿਬ

ਸਰਹਿੰਦ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਗੁਪਤ ਸੂਚਨਾ ਦੇ ਅਧਾਰ ਉੱਤੇ ਲੁਟੇਰਾ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਮੁਤਾਬਿਕ ਲੁਟੇਰਿਆਂ ਕੋਲੋਂ ਨਾਜਾਇਜ਼ ਅਸਲੇ ਤੋਂ ਇਲਾਵਾ ਕਈ ਵਾਹਨ ਵੀ ਬਰਾਮਦ ਹੋਏ ਹਨ। (accused arrested with weapons )

Police arrested 5 robbers in Sri Fatehgarh Sahib
Police arrested 5 robbers: ਸਰਹਿੰਦ ਪੁਲਿਸ ਨੇ ਹਥਿਆਰਾਂ ਨਾਲ ਲੈਸ 5 ਲੁਟੇਰੇ ਕੀਤੇ ਗ੍ਰਿਫ਼ਤਾਰ, ਅਸਲੇ ਤੋਂ ਇਲਾਵਾ ਲੁੱਟੇ ਵਾਹਨ ਵੀ ਬਰਾਮਦ

By ETV Bharat Punjabi Team

Published : Sep 4, 2023, 6:55 PM IST

Police arrested 5 robbers: ਸਰਹਿੰਦ ਪੁਲਿਸ ਨੇ ਹਥਿਆਰਾਂ ਨਾਲ ਲੈਸ 5 ਲੁਟੇਰੇ ਕੀਤੇ ਗ੍ਰਿਫ਼ਤਾਰ, ਅਸਲੇ ਤੋਂ ਇਲਾਵਾ ਲੁੱਟੇ ਵਾਹਨ ਵੀ ਬਰਾਮਦ

ਸ੍ਰੀ ਫਤਿਹਗੜ੍ਹ ਸਾਹਿਬ:ਥਾਣਾ ਸਰਹਿੰਦ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ 5 ਮੁਲਜ਼ਮਾਂ ਨੂੰ ਇੱਕ ਪਿਸਤੌਲ, 6 ਕਾਰਤੂਸ, ਇੱਕ ਕਾਰ, 2 ਕਿਰਪਾਨਾਂ, 2 ਲੋਹੇ ਦੀਆਂ ਰਾਡਾਂ ਅਤੇ 4 ਮੋਟਰਸਾਈਕਲਾਂ ਸਮੇਤ ਗ੍ਰਿਫਤਾਰ (Police arrested 5 robbers) ਕੀਤਾ। ਇਸ ਸਬੰਧੀ ਜਾਣਕਾਰੀ ਥਾਣਾ ਸਰਹਿੰਦ ਦੇ ਮੁੱਖੀ ਨਰਪਿੰਦਰ ਸਿੰਘ ਨੇ ਦਿੱਤੀ। ਗੱਲਬਾਤ ਕਰਦੇ ਹੋਏ ਥਾਣਾ ਸਰਹਿੰਦ ਪੁਲਿਸ ਦੇ ਐੱਸਐੱਚਓ ਨਰਪਿੰਦਰ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਪਿੰਡ ਹਰਬੰਸਪੁਰਾ ਕੋਲ ਪੁਲਿਸ ਪਾਰਟੀ ਮੌਜੂਦ ਸੀ ਤਾਂ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਕਿ 5 ਦੇ ਕਰੀਬ ਸ਼ੱਕੀ ਨੌਜਵਾਨ ਹਥਿਆਰਾਂ ਨਾਲ ਲੈਸ ਹੋਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹਨ। (accused arrested with weapons )

ਮਾਰੂ ਹਥਿਆਰਾਂ ਨਾਲ ਲੈਸ ਮੁਲਜ਼ਮ:ਐੱਸਐੱਚਓ ਮੁਤਾਬਿਕ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਮਿਲਦੇ ਹੀ ਐਕਸ਼ਨ ਕੀਤਾ ਅਤੇ ਮੁਲਜ਼ਮ ਮਨਦੀਪ ਸਿੰਘ, ਰਛਪਾਲ ਸਿੰਘ, ਗੁਰਬਚਨ ਸਿੰਘ , ਮਨਦੀਪ ਸਿੰਘ, ਸਿਮਰਨਜੋਤ ਸਿੰਘ ,ਅਰਵਿੰਦਰ ਸਿੰਘ ਅਤੇ ਦਿਲਵਰ ਖਾਨ ਨੂੰ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਆਪਣੇ ਹੋਰ ਸਾਥੀਆਂ ਸਮੇਤ ਮਾਧੋਪੁਰ ਵਿੱਚ ਸ਼ਮਸ਼ਾਨਘਾਟ ਅੰਦਰ ਬੈਠ ਕੇ ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ।

ਮੁਲਜ਼ਮਾਂ ਕੋਲੋਂ ਖ਼ੁਲਾਸੇ ਹੋਣ ਦੀ ਉਮੀਦ: ਇਸ ਤੋਂ ਬਾਅਦ ਪੁਲਿਸ ਨੇ ਥਾਣਾ ਸਰਹਿੰਦ ਵਿਖੇ ਮਾਮਲਾ ਦਰਜ ਕਰਕੇ ਮੁਲਜ਼ਮ ਰਛਪਾਲ ਸਿੰਘ ਵਾਸੀ ਪਿੰਡ ਪਮੌਰ, ਸਿਮਰਨਜੋਤ ਸਿੰਘ ਵਾਸੀ ਪਿੰਡ ਪਮੌਰ, ਅਰਵਿੰਦਰ ਸਿੰਘ ਵਾਸੀ ਪਿੰਡ ਕਮਾਲੀ, ਦਿਲਵਰ ਖਾਨ ਵਾਸੀ ਪਿੰਡ ਖਰੌੜਾ ਅਤੇ ਸਤਵੀਰ ਸਿੰਘ ਵਾਸੀ ਪਿੰਡ ਸਾਨੀਪੁਰ ਉੱਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ। ਐੱਸਐੱਚਓ ਨਰਪਿੰਦਰ ਸਿੰਘ ਨੇ ਅੱਗੇ ਕਿਹਾ ਕਿ ਇਹਨਾਂ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਪੁਲਿਸ ਮੁਤਾਬਿਕ ਗ੍ਰਿਫ਼ਤਾਰ ਕੀਤੇ ਲਗਭਗ ਸਾਰੇ ਮੁਲਜ਼ਮ ਹਿਸਟਰੀ ਸ਼ੀਟਰ ਨੇ। ਐੱਸਐੱਚਓ ਨੇ ਅੱਗੇ ਕਿਹਾ ਕਿ ਮਾੜੇ ਅਨਸਰਾਂ ਉੱਤੇ ਨਕੇਲ ਕੱਸਣ ਦੇ ਲਈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਐੱਸਐੱਸਪੀ ਰਵਜੋਤ ਕੌਰ ਗਰੇਵਾਲ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਲਗਾਤਾਰ ਮੁਹਿੰਮ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਸ਼ੱਕੀ ਲੱਗਦਾ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਅਜਿਹੇ ਮਾੜੇ ਅਨਸਰਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾ ਸਕੇ।

ABOUT THE AUTHOR

...view details