ਸ੍ਰੀ ਫ਼ਤਹਿਗੜ੍ਹ ਸਾਹਿਬ: ਜ਼ਿਲ੍ਹੇ ਦੇ ਉਦਯੋਗਿਕ ਸ਼ਹਿਰ ਮੰਡੀ ਗਬਿੰਦਗੜ੍ਹ ਦੇ ਸ਼ਾਸਤਰੀ ਨਗਰ ਵਿੱਚ ਉਸ ਸਮੇਂ ਅਫਰਾ-ਤਰਫਰੀ ਦਾ ਮਾਹੌਲ ਬਣ ਗਿਆ ਜਦੋਂ ਸ਼ਾਸਤਰੀ ਨਗਰ ਵਿੱਚ ਬਣੇ ਸਕ੍ਰੇਪ ਦੇ ਇੱਕ ਗੋਦਾਮ ਵਿੱਚ ਪਾਏ ਅਮੋਨੀਆ ਗੈਸ ਦੇ ਸਿਲੰਡਰ ਵਿੱਚੋਂ ਗੈਸ ਲੀਕ ਹੋ ਗਈ,ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਕਾਫੀ ਦਿੱਕਤ ਆਉਣ ਲੱਗੀ। ਇਸ ਪੂਰੇ ਕਾਂਡ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਤੇ ਨਗਰ ਕੌਂਸਲ ਅਧਿਕਾਰੀ ਸਮੇਤ ਫਾਇਰ ਬ੍ਰਿਗੇਡ ਦੇ ਅਧਿਕਾਰੀ ਅਤੇ ਮੁਲਾਜ਼ਿਮ ਮੌਕੇ ਉੱਤੇ ਪਹੁੰਚੇ। ਇਸ ਤੋਂ ਬਾਅਦ ਕਰੀਬ 2 ਘੰਟੇ ਦੀ ਮੁਸ਼ਕਤ ਤੋਂ ਬਾਅਦ ਗੈਸ ਉੱਤੇ ਕਾਬੂ ਪਾਉਣ ਲਈ ਸਿਲੰਡਰ ਨੂੰ ਟੋਆ ਪੁੱਟ ਪਾਣੀ ਨਾਲ ਭਰ ਕੇ ਦਬਾਅ ਦਿੱਤਾ ਗਿਆ ਤਾਂਕਿ ਗੈਸ ਨਾਲ ਕੋਈ ਨੁਕਸਾਨ ਨਾ ਹੋ ਸਕੇ।
ਮੰਡੀ ਗੋਬਿੰਦਗੜ੍ਹ ਵਿੱਚ ਲੀਕ ਹੋਈ ਜ਼ਹਿਰਿਲੀ ਗੈਸ, ਇਲਾਕਾ ਵਾਸੀਆਂ ਦੇ ਸੂਤੇ ਸਾਹ, ਜਾਨੀ ਨੁਕਸਾਨ ਤੋਂ ਰਿਹਾਅ ਬਚਾਅ - ਅਮੋਨੀਆ ਗੈਸ ਸਿਲੰਡਰ ਲੀਕ
ਸ੍ਰੀ ਫਤਹਿਗੜ੍ਹ ਸਾਹਿਬ ਦੇ ਕਸਬਾ ਮੰਡੀ ਗੋਬਿੰਦਗੜ੍ਹ ਵਿੱਚ ਇੱਕ ਸਕ੍ਰੈਪ ਦੇ ਗੋਦਾਮ ਵਿੱਚ ਪਏ ਅਮੋਨੀਆ ਗੈਸ ਸਿਲੰਡਰ ਵਿੱਚੋਂ ਅਚਾਨਕ ਗੈਸ ਲੀਕ ਹੋ ਗਈ। ਗੈਸ ਲੀਕ ਹੋਣ ਤੋਂ ਬਾਅਦ ਸ਼ਾਸਤਰੀ ਨਗਰ ਵਿੱਚ ਦਹਿਸ਼ਤ ਫੈਲ ਗਈ। ਇਸ ਤੋਂ ਬਾਅਦ ਅਧਿਕਾਰੀਆਂ ਨੇ ਆਕੇ ਸਥਿਤੀ ਉੱਤੇ ਕਾਬੂ ਪਾਇਆ।
ਲੋਕਾਂ ਨੂੰ ਸਾਹ ਲੈਣ ਵਿੱਚ ਆਈ ਪਰੇਸ਼ਾਨੀ:ਗੋਦਾਮ ਦੇ ਨਾਲ ਲਗਦੇ ਘਰਾਂ ਦੇ ਲੋਕਾਂ ਨੇ ਦੱਸਿਆ ਕਿ ਗੈਸ ਲੀਕ ਹੋਣ ਬਾਰੇ ਉਨ੍ਹਾਂ ਨੂੰ ਸਵੇਰੇ ਉਦੋਂ ਪਤਾ ਲਗਾ ਜਦੋਂ ਸਾਹ ਲੈਣ ਵਿੱਚ ਕਾਫੀ ਦਿੱਕਤ ਆਉਣ ਲੱਗੀ। ਇਸ ਨਾਲ ਉਨ੍ਹਾਂ ਦੇ ਪਾਲਤੂ ਜਾਨਵਰਾਂ ਨੂੰ ਵੀ ਦਿੱਕਤ ਆਉਣ ਲੱਗੀ, ਜਿਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਉੱਤੇ ਪੁੱਜੇ ਅਤੇ ਗੈਸ ਉੱਤੇ ਕਾਬੂ ਪਾਉਣ ਲਈ ਪਾਣੀ ਆਦਿ ਦੀ ਮਦਦ ਨਾਲ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਉੱਥੇ ਹੀ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਦੱਸਿਆ ਕਿ ਸਕਰੇਪ ਗੋਦਾਮ ਵਿੱਚ ਪਿਆ ਅਮੋਨੀਆ ਗੈਸ ਦਾ ਸਿਲੰਡਰ ਲੀਕ ਹੋ ਗਿਆ ਅਤੇ ਕੁੱਝ ਹੀ ਸਮੇਂ ਵਿੱਚ ਗੈਸ ਸਾਰੇ ਫੈਲ ਗਈ। ਜਦੋਂ ਇਸ ਬਾਰੇ ਪਤਾ ਲਗਾ ਤਾਂ ਤੁੰਰਤ ਕਾਰਵਾਈ ਕਰਦੇ ਹੋਏ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਰਾਹੀਂ ਮੁਲਾਜ਼ਮਾਂ ਨੇ ਇਸ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਦਿੱਤੀ।
- ਫਤਹਿਗੜ੍ਹ ਸਾਹਿਬ 'ਚ ਮੀਂਹ ਕਾਰਨ ਹਜ਼ਾਰਾ ਏਕੜ ਫਸਲ ਬਰਬਾਦ, ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ
- ਖੰਨਾ ਦੀ ਇੰਡਸਟਰੀ 'ਚ ਭਰਿਆ ਪਾਣੀ, ਬੰਦ ਕਰਨੀਆਂ ਪਈਆਂ ਫੈਕਟਰੀਆਂ, ਲੋਕਾਂ 'ਚ ਡਰ ਦਾ ਮਾਹੌਲ
- Water Logging: ਫਰੀਦਕੋਟ ਵਿੱਚ ਕਈ ਘਰ ਪਾਣੀ ਵਿੱਚ ਡੁੱਬੇ, NDRF ਟੀਮਾਂ ਨੇ ਲੋਕਾਂ ਨੂੰ ਕੱਢਿਆ ਸੁਰੱਖਿਅਤ ਬਾਹਰ
ਫਾਇਰ ਬ੍ਰਿਗੇਡ ਦੇ ਮੁਲਾਜ਼ਮ ਆਏ ਲਪੇਟ 'ਚ: ਨਗਰ ਕੌਂਸਲ ਦੇ ਚੀਫ ਸੈਨੇਟਰੀ ਇੰਸਪੈਕਟਰ ਸੰਦੀਪ ਸ਼ਰਮਾ ਅਤੇ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ ਇਹ ਅਮੋਨੀਆ ਗੈਸ ਦਾ ਸਿਲੰਡਰ ਹੈ ਜੋ ਲੀਕ ਹੋਇਆ ਹੈ। ਇਹ ਗੈਸ ਇਨ੍ਹੀਂ ਘਾਤਕ ਹੈ ਕਿ ਇਹ ਸ਼ਰੀਰ ਵਿੱਚੋ ਆਕਸੀਜ਼ਨ ਨੂੰ ਖਤਮ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ 4 ਫਾਇਰ ਬ੍ਰਿਗੇਡ ਦੇ ਮੁਲਾਜ਼ਮ ਵੀ ਇਸ ਦੀ ਚਪੇਟ ਵਿੱਚ ਆਏ ਨੇ ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ। ਫਾਇਰ ਬ੍ਰਿਗੇਡ ਅਧਿਕਾਰੀ ਨੇ ਕਿਹਾ ਗੈਸ ਦੀ ਚਪੇਟ ਵਿੱਚ ਆਏ ਮੁਲਾਜ਼ਮਾਂ ਦੀ ਹਾਲਤ ਫਿਲਹਾਲ ਖਤਰੇ ਤੋਂ ਬਾਹਰ ਹੈ।