ਪੰਜਾਬ

punjab

ETV Bharat / state

ਬਿਜਲੀ ਕਾਰਨ ਵਾਪਰਿਆ ਵੱਡਾ ਹਾਦਸਾ, ਲੱਖਾਂ ਦਾ ਨੁਕਸਾਨ - ਬਿਜਲੀ ਦੇ ਬਕਸੇ ਖੁੱਲ੍ਹੇ

ਲੋਕਾਂ ਨੇ ਦੱਸਿਆ ਕਿ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਇੱਥੇ ਬਿਜਲੀ ਦੇ ਬਕਸੇ ਖੁੱਲ੍ਹੇ ਹੋਏ ਹਨ ਜਿਸ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।

ਬਿਜਲੀ ਕਾਰਨ ਵਾਪਰਿਆ ਵੱਡਾ ਹਾਦਸਾ, ਲੋਕਾਂ ਦਾ ਹੋਇਆ ਲੱਖਾ ਦਾ ਨੁਕਸਾਨ
ਬਿਜਲੀ ਕਾਰਨ ਵਾਪਰਿਆ ਵੱਡਾ ਹਾਦਸਾ, ਲੋਕਾਂ ਦਾ ਹੋਇਆ ਲੱਖਾ ਦਾ ਨੁਕਸਾਨ

By

Published : Aug 3, 2021, 3:31 PM IST

Updated : Aug 3, 2021, 3:44 PM IST

ਸ੍ਰੀ ਫ਼ਤਹਿਗੜ੍ਹ ਸਾਹਿਬ: ਮੰਡੀ ਗੋਬਿੰਦਗੜ੍ਹ ਦੇ ਮੁਹੱਲਾ ਅਜਨਾਲੀ ’ਚ ਬਿਜਲੀ ਕਾਰਨ ਲੋਕਾਂ ਦੇ ਘਰਾਂ ਦਾ ਬਿਜਲੀ ਦਾ ਸਾਮਾਨ ਸੜ ਗਿਆ। ਮਿਲੀ ਜਾਣਕਾਰੀ ਮੁਤਾਬਿਕ ਪਿਛਲੇ ਦਿਨੀਂ ਪਏ ਮੀਂਹ ਕਾਰਨ ਬਿਜਲੀ ਦਾ ਮੀਟਰ ਸੜ ਗਿਆ ਸੀ, ਜਿਸ ਕਾਰਨ ਬਿਜਲੀ ਨਾ ਹੋਣ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪਰ ਜਦੋ ਬਿਜਲੀ ਆਈ ਤਾਂ ਲੋਕਾਂ ਦੇ ਘਰਾਂ ਦੇ ਬਿਜਲੀ ਦਾ ਉਪਕਰਨ ਸੜ ਗਏ। ਜਿਨ੍ਹਾਂ ਚ ਟੈਲੀਵਿਜ਼ਨ, ਐਲਸੀਡੀ, ਪੱਖੇ ਅਤੇ ਫਰਿੱਜ ਸ਼ਾਮਲ ਹਨ।

ਬਿਜਲੀ ਕਾਰਨ ਵਾਪਰਿਆ ਵੱਡਾ ਹਾਦਸਾ, ਲੋਕਾਂ ਦਾ ਹੋਇਆ ਲੱਖਾ ਦਾ ਨੁਕਸਾਨ

ਇਸ ਮੌਕੇ ਸਥਾਨਕ ਲੋਕਾਂ ਨੇ ਦੱਸਿਆ ਕਿ ਮੀਂਹ ਪੈਣ ਦੇ ਕਾਰਨ ਬਿਜਲੀ ਦੀ ਸਮੱਸਿਆ ਆ ਰਹੀ ਸੀ, ਜਿਸ ਕਰਕੇ ਬਿਜਲੀ ਬੰਦ ਵੀ ਰਹੀ। ਉਸ ਤੋਂ ਬਾਅਦ ਜਦੋਂ ਬਿਜਲੀ ਆਈ ਤਾਂ ਇੰਨੀ ਤੇਜ਼ ਆਈ ਕਿ ਉਨ੍ਹਾਂ ਦੇ ਘਰ ਦੇ ਵਿੱਚ ਬਿਜਲੀ ਉਪਕਰਨਾਂ ਦ‍ਾ ਬਹੁਤ ਨੁਕਸਾਨ ਹੋਇਆ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਲੋਕਾਂ ਨੇ ਦੱਸਿਆ ਕਿ ਨੁਕਸਾਨ ਤੋਂ ਬਾਅਦ ਬਿਜਲੀ ਮਹਿਕਮੇ ਵੱਲੋਂ ਕੋਈ ਸਾਰ ਨਹੀਂ ਲਈ ਗਈ। ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਇੱਥੇ ਬਿਜਲੀ ਦੇ ਬਕਸੇ ਖੁੱਲ੍ਹੇ ਹੋਏ ਹਨ ਜਿਸ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।

ਇਹ ਵੀ ਪੜੋ: PUNJAB RAIN:ਆਖ਼ਰ ਕਿਉਂ ਡੁੱਬਿਆ ਬਠਿੰਡਾ ?

Last Updated : Aug 3, 2021, 3:44 PM IST

ABOUT THE AUTHOR

...view details