ਫਤਹਿਗੜ੍ਹ ਸਾਹਿਬ: ਅੱਜ ਪੂਰੇ ਵਿਸ਼ਵ ਭਰ ਵਿੱਚ ਸਾਈਕਲ ਦਿਵਸ ਮਨਾਇਆ ਜਾ ਰਿਹਾ ਹੈ। ਸਾਈਕਲ ਮੱਧ ਵਰਗੀ ਲੋਕਾਂ ਦੀ ਜਿੰਦਗੀ ਦਾ ਇੱਕ ਅਹਿਮ ਹਿੱਸਾ ਹੈ। ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ ਜ਼ਿਆਦਾਤਰ ਸਾਈਕਲ ਦਾ ਹੀ ਇਸਤੇਮਾਲ ਕਰਦੇ ਹਨ ਅਤੇ ਕੰਮ ਕਰਨ ਲਈ ਸਾਈਕਲ ਦੀ ਸਵਾਰੀ ਹੀ ਕਰਦੇ ਹਨ। ਜਿੱਥੇ ਸਾਈਕਲ ਨਾਲ ਵਾਤਾਵਰਨ ਸਾਫ਼ ਰਹਿੰਦਾ ਹੈ, ਉਥੇ ਹੀ ਇਹ ਲੋਕਾਂ ਦੀ ਸਿਹਤ ਲਈ ਵੀ ਲਾਭਦਾਇਕ ਹੈ।
ਸ਼ਹਿਰ ਵਿੱਚ ਵੀ ਸਾਈਕਲ ਚਲਾਉਣ ਵਾਲੇ ਲੋਕ ਵੱਡੀ ਗਿਣਤੀ ਵਿੱਚ ਹਨ। ਫਿਰ ਚਾਹੇ ਕੋਈ ਇਸ ਦੀ ਸਵਾਰੀ ਕਰ ਰਿਹਾ ਹੈ ਜਾਂ ਕੋਈ ਕਸਰਤ ਕਰਨ ਵਜੋਂ ਸਾਇਕਲਿੰਗ ਕਰ ਰਿਹਾ ਹੋਵੇ। ਜਿਨ੍ਹਾਂ ਨਾਲ ਈਟੀਵੀ ਭਾਰਤ ਵੱਲੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਰੋਜ਼ਾਨਾ ਆਪਣੇ ਦੋਸਤਾਂ ਨਾਲ ਸਵੇਰੇ ਸਾਢੇ ਪੰਜ ਵਜੇ ਇਕੱਠੇ ਹੋ ਕੇ ਸਾਈਕਲਿੰਗ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਹਰ ਰੋਜ਼ ਪੱਚੀ ਤੋਂ ਤੀਹ ਕਿਲੋਮੀਟਰ ਸਾਈਕਲ ਚਲਾਉਂਦੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਈਕਲ ਚਲਾਉਣਾ ਸਿਹਤ ਲਈ ਲਾਭਦਾਇਕ ਹੈ, ਕਿਉਂਕਿ ਇਸ ਨਾਲ ਬਿਮਾਰੀਆਂ ਦੂਰ ਹੁੰਦੀਆਂ ਹਨ ਅਤੇ ਸਿਹਤ ਤੰਦਰੁਸਤ ਰਹਿੰਦੀ ਹੈ।