ਸ੍ਰੀ ਫ਼ਤਿਹਗੜ੍ਹ ਸਾਹਿਬ: ਦੇਸ਼ ਭਰ ਦੇ ਵਿੱਚ ਅੱਜ ਈਦ ਦਾ ਤਿਉਹਾਰ ਸ਼ਰਧਾ ਤੇ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਉਥੇ ਹੀ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਰੋਜ਼ਾ ਸ਼ਰੀਫ਼ ਵਿੱਚ ਈਦ ਦਾ ਤਿਉਹਾਰ ਇੱਥੋਂ ਦੇ ਖਲੀਫਾ ਨੇ ਆਪਣੇ ਪਰਿਵਾਰ ਦੇ ਨਾਲ ਮਨਾਇਆ। ਇਸ ਮੌਕੇ ਰੋਜ਼ਾ ਸ਼ਰੀਫ਼ ਦੇ ਖ਼ਲੀਫ਼ਾ ਵੱਲੋ ਦੇਸ਼ ਵਾਸੀਆਂ ਨੂੰ ਈਦ ਦੀ ਵਧਾਈ ਦਿੱਤੀ ਗਈ।
ਜੇਕਰ ਗੱਲ ਕੀਤੀ ਜਾਵੇ ਤਾਂ ਪਹਿਲਾਂ ਈਦ ਦੇ ਮੌਕੇ ਰੋਜ਼ਾ ਸ਼ਰੀਫ਼ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਨਮਾਜ਼ ਅਦਾ ਕਰਕੇ ਈਦ ਮਨਾਈ ਜਾਂਦੀ ਸੀ ਪਰ ਇਸ ਵਾਰ ਕੋਰੋਨਾ ਵਾਇਰਸ ਦੇ ਕਾਰਨ ਰੋਜ਼ਾ ਸ਼ਰੀਫ਼ ਵਿੱਚ ਸੰਨਾਟਾ ਪਸਰਿਆ ਦਿਖਾਈ ਦਿੱਤਾ। ਰੋਜ਼ਾ ਸ਼ਰੀਫ਼ ਦੇ ਖ਼ਲੀਫ਼ਾ ਵੱਲੋਂ ਲੋਕਾਂ ਨੂੰ ਪਹਿਲਾਂ ਹੀ ਘਰਾਂ ਦੇ ਵਿੱਚ ਰਹਿ ਕੇ ਈਦ ਮਨਾਉਣ ਦੇ ਲਈ ਅਪੀਲ ਕੀਤੀ ਸੀ, ਜਿਸ ਤੇ ਲੋਕਾਂ ਨੇ ਅਮਲ ਕਰਦੇ ਘਰਾਂ ਦੇ ਵਿੱਚ ਹੀ ਈਦ ਮਨਾਈ।