ਫ਼ਤਿਹਗੜ੍ਹ ਸਾਹਿਬ: ਸੁਨਾਮ ਵਿੱਚ 26 ਦਸੰਬਰ 1899 ਨੂੰ ਜਨਮੇ ਸ਼ਹੀਦ ਊਧਮ ਸਿੰਘ ਉਰਫ਼ ਰਾਮ ਮੁਹੰਮਦ ਸਿੰਘ ਆਜ਼ਾਦ ਨੇ ਵੀਹ ਸਾਲ ਬਾਅਦ ਜਲ੍ਹਿਆਂਵਾਲੇ ਬਾਗ਼ 'ਚ ਕੀਤੇ ਗਏ ਕਤਲੇਆਮ ਦਾ ਬਦਲਾ ਇੰਗਲੈਂਡ ਜਾ ਜਨਰਲ ਡਾਇਰ ਨੂੰ ਮਾਰ ਕੇ ਲਿਆ ਸੀ ਤੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਅੰਗਰੇਜ਼ੀ ਹਕੂਮਤ ਨੇ 31 ਜੁਲਾਈ 1940 ਨੂੰ ਮੌਤ ਦੀ ਸਜ਼ਾ ਦੇ ਕੇ ਸ਼ਹੀਦ ਕਰ ਦਿੱਤਾ।
27 ਸਾਲ ਬਾਅਦ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਭਾਰਤ ਲੈ ਕੇ ਆਏ ਜਿਸ ਦੇ ਚਲਦੇ ਉਨ੍ਹਾਂ ਦੀਆਂ ਅਸਥੀਆਂ ਨੂੰ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਚਾਰ ਹਿੱਸਿਆਂ ਵਿੱਚ ਦਫ਼ਨਾਇਆ ਗਿਆ। ਜਿਨ੍ਹਾਂ 'ਚੋਂ ਇਕ ਜਗ੍ਹਾ ਹੈ ਸ੍ਰੀ ਫ਼ਤਿਹਗੜ੍ਹ ਸਾਹਿਬ ਸਥਿਤ ਰੋਜ਼ਾ ਸ਼ਰੀਫ਼ ਪਰ ਦੁੱਖ ਦੀ ਗੱਲ ਇਹ ਹੈ ਕਿ ਫ਼ਤਿਹਗੜ੍ਹ ਵਿੱਚ ਸ਼ਹੀਦ ਊਧਮ ਸਿੰਘ ਦੇ ਬਣੇ ਇਸ ਸ਼ਹੀਦੀ ਸਮਾਰਕ ਬਾਰੇ ਨਾ ਤਾਂ ਲੋਕ ਜਾਣਦੇ ਹਨ ਤੇ ਨਾ ਹੀ ਕੋਈ ਸਿਆਸੀ ਲੋਕ ਇੱਥੇ ਸ਼ਧਾਂਜਲੀ ਦੇਣ ਪਹੁੰਚਦੇ ਹਨ।