ਪੰਜਾਬ

punjab

ETV Bharat / state

ਬੱਸੀ ਪਠਾਣਾਂ 'ਚ ਸੀਵਰੇਜ ਦੇ ਧੀਮੀ ਗਤੀ ਨਾਲ ਚੱਲ ਰਹੇ ਕੰਮ ਤੋਂ ਲੋਕ ਪ੍ਰੇਸ਼ਾਨ - ਸ਼ਹਿਰ ਵਾਸੀਆਂ

ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾਂ ਵਿਚ ਸੀਵਰੇਜ ਦਾ ਕੰਮ ਚੱਲ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਸੀਵਰੇਜ ਪਾਉਣ ਲਈ ਜਿਹੜਾ ਸੀਮਿੰਟ ਵਰਤਿਆ ਜਾਂਦਾ ਹੈ ਉਹ ਬੜਾ ਘਟੀਆ ਕਿਸਮ ਦਾ ਹੈ।

ਬੱਸੀ ਪਠਾਣਾਂ 'ਚ ਸੀਵਰੇਜ ਦੇ ਧੀਮੀ ਗਤੀ ਨਾਲ ਚੱਲ ਰਹੇ ਕੰਮ ਤੋਂ ਲੋਕ ਪ੍ਰੇਸ਼ਾਨ
ਬੱਸੀ ਪਠਾਣਾਂ 'ਚ ਸੀਵਰੇਜ ਦੇ ਧੀਮੀ ਗਤੀ ਨਾਲ ਚੱਲ ਰਹੇ ਕੰਮ ਤੋਂ ਲੋਕ ਪ੍ਰੇਸ਼ਾਨ

By

Published : Jun 13, 2021, 9:17 PM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਬੱਸੀ ਪਠਾਣਾ ਵਿਚ ਸੀਵਰੇਜ ਦਾ ਕੰਮ ਚੱਲ ਰਿਹਾ ਹੈ।ਜਿਸ ਕਾਰਨ ਸੜਕਾਂ ਦੀ ਹਾਲਤ ਬਹੁਤ ਖਸਤਾ ਹੈ।ਮੌਸਮ ਖਰਾਬ ਹੋਣ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਵੱਧ ਰਹੀਆ ਹਨ।ਇਸ ਮੌਕੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸੀਵਰੇਜ ਬਣਾਉਣ ਲਈ ਘਟੀਆ ਕਿਸਮ ਦਾ ਮੈਟਰੀਅਲ ਵਰਤਿਆ ਜਾਂਦਾ ਹੈ।

ਬੱਸੀ ਪਠਾਣਾਂ 'ਚ ਸੀਵਰੇਜ ਦੇ ਧੀਮੀ ਗਤੀ ਨਾਲ ਚੱਲ ਰਹੇ ਕੰਮ ਤੋਂ ਲੋਕ ਪ੍ਰੇਸ਼ਾਨ

ਉਨ੍ਹਾਂ ਦਾ ਕਹਿਣਾ ਹੈ ਕਿ ਘਟੀਆ ਮੈਟਰੀਅਲ ਵਰਤਣ ਨਾਲ ਸੀਵਰੇਜ ਜਲਦੀ ਹੀ ਟੁੱਟ ਜਾਵੇਗਾ ਅਤੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੀਵਰੇਜ ਦਾ ਕੰਮ ਬਹੁਤ ਹੌਲੀ ਚੱਲ ਰਿਹਾ ਹੈ।

ਬੱਸੀ ਪਠਾਣਾਂ ਦੇ ਪ੍ਰਧਾਨ ਰਵਿੰਦਰ ਕੁਮਾਰ ਨੇ ਕਿਹਾ ਕਿ ਸ਼ਹਿਰ ਵਿਚ ਸੀਵਰੇਜ ਦਾ ਕੰਮ ਬੜੀ ਤੇਜ਼ੀ ਦੇ ਨਾਲ ਕਰਵਾਇਆ ਜਾ ਰਿਹਾ ਹੈ। ਜਿੱਥੇ ਵੀ ਉਨ੍ਹਾਂ ਨੂੰ ਕੋਈ ਸਮੱਸਿਆ ਵਿਖਾਈ ਦਿੰਦੀ ਹੈ ਉਸ ਨੂੰ ਤੁਰੰਤ ਹੱਲ ਕਰਵਾ ਕੇ ਅੱਗੇ ਕੰਮ ਸ਼ੁਰੂ ਕੀਤਾ ਜਾਂਦਾ ਹੈ।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਨ੍ਹਾਂ ਦੇ ਧਿਆਨ ਵਿੱਚ ਜ਼ਰੂਰ ਲਿਆਂਦੀ ਜਾਵੇ।

ਇਹ ਵੀ ਪੜੋ:ਸ਼ਰਮਨਾਕ: ਮਹਿਲਾ ਨੇ ਕੀਤਾ ਨਾਬਾਲਿਗ ਲੜਕੀ ਦਾ ਸਰੀਰਕ ਸ਼ੋਸ਼ਣ, ਗ੍ਰਿਫਤਾਰ

ABOUT THE AUTHOR

...view details