ਪੰਜਾਬ

punjab

ETV Bharat / state

ਸਕੂਲ ਦੇ ਨਾਲ ਖੁੱਲ੍ਹਿਆ ਠੇਕਾ ਬੰਦ ਕਰਵਾਉਣ ਲਈ ਮਾਪਿਆਂ ਅਤੇ ਅਧਿਆਪਿਕਾਂ ਨੇ ਕੀਤਾ ਹੰਗਾਮਾ - ਸ਼ਰਾਬ ਠੇਕੇ ਦੇ ਵਿਰੋਧ

ਸ੍ਰੀ ਫਤਹਿਗੜ੍ਹ ਸਾਹਿਬ 'ਚ ਸਕੂਲ ਨੇੜੇ ਖੁਲ੍ਹੇ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਮਾਪਿਆਂ ਨੇ ਅਧਿਆਪਕਾਂ ਨਾਲ ਮਿਲ ਕੇ ਠੇਕੇ ਅੱਗੇ ਹੰਗਾਮਾ ਕੀਤਾ ਗਿਆ। ਲੋਕਾਂ ਨੇ ਕਿਹਾ ਕਿ ਇਥੇ ਕੁੜੀਆਂ ਦਾ ਸਕੂਲ ਹੈ, ਜਿਸ ਕਾਰਨ ਮਾਪਿਆਂ ਨੂੰ ਫਿਕਰ ਰਹਿੰਦੀ ਹੈ ਕਿ ਕੋਈ ਅਣਹੋਣੀ ਘਟਨਾ ਨਾ ਵਾਪਰ ਜਾਵੇ।

Parents and teachers rioted to close the open contract with the school
ਸਕੂਲ ਦੇ ਨਾਲ ਖੁੱਲ੍ਹਿਆ ਠੇਕਾ ਬੰਦ ਕਰਵਾਉਣ ਲਈ ਮਾਪਿਆਂ ਅਤੇ ਅਧਿਆਪਿਕਾਂ ਨੇ ਕੀਤਾ ਹੰਗਾਮਾ

By

Published : Jun 1, 2023, 12:31 PM IST

ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਲੋਕਾਂ ਵੱਲੋਂ ਪ੍ਰਦਰਸ਼ਨ

ਸ੍ਰੀ ਫਤਹਿਗੜ੍ਹ ਸਾਹਿਬ:ਪੰਜਾਬ ਵਿਚ ਨਸ਼ੇ 'ਤੇ ਠੱਲ ਪਾਉਣ ਲਈ ਸੂਬਾ ਸਰਕਾਰ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਬਾਵਜੂਦ ਇਸ ਦੇ ਖੁੱਲ੍ਹੇਆਮ ਇਸ ਦੀ ਵਿਕਰੀ ਹੁੰਦੀ ਹੈ ਜਿਸ ਨੂੰ ਕੋਈ ਰੋਕਣ ਆਮ ਜਨਤਾ ਨੂੰ ਹੀ ਅੱਗੇ ਆਉਣਾ ਪੈਂਦਾ ਹੈ। ਤਾਜ਼ਾ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਫਤਿਹਗੜ੍ਹ ਸਾਹਿਬ 'ਚ ਸਥਾਨਕ ਸਕੂਲ ਨੇੜੇ ਖੁੱਲੇ ਠੇਕੇ ਨੂੰ ਬੰਦ ਕਰਵਾਉਣ ਲਈ ਸਕੂਲੀ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਿਕਾਂ ਨੇ ਇਲਾਕਾ ਨਿਵਾਸੀਆਂ ਦੇ ਨਾਲ ਮਿਲਕੇ ਹੰਗਾਮਾ ਕੀਤਾ। ਲੋਕਾਂ ਨੇ ਕਿਹਾ ਕਿ ਇਲਾਕੇ 'ਚ ਮੰਦਿਰ ਗੁਰਦੁਆਰਾ ਹੈ ਇਸ ਦੇ ਨਾਲ ਹੀ ਅਹਿਮ, ਗੱਲ ਇਹ ਹੈ ਕਿ ਇਥੇ ਕੁੜੀਆਂ ਦਾ ਸਕੂਲ ਹੈ। ਜਿਸ ਕਾਰਨ ਮਾਪਿਆਂ ਨੂੰ ਫਿਕਰ ਰਹਿੰਦੀ ਹੈ ਕਿ ਕੋਈ ਅਣਹੋਣੀ ਘਟਨਾ ਨਾ ਵਾਪਰ ਜਾਵੇ।

ਸ਼ਰਾਬੀਆਂ ਵੱਲੋਂ ਹੁੜਦੰਗ ਮਚਾਇਆ ਜਾਂਦਾ ਹੈ:ਇਸ ਕਰਕੇ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਦਾ ਜਿਥੇ ਵਿਧੀ ਚੰਦ ਕਲੋਨੀ ਵਿੱਖੇ ਖੁੱਲ੍ਹੇ ਸ਼ਰਾਬ ਦੇ ਠੇਕੇ ਦੇ ਵਿਰੋਧ ਵਿੱਚ ਇਲਾਕੇ ਦੇ ਲੋਕ ਠੇਕੇ ਦੇ ਅੱਗੇ ਇੱਕਠਾ ਹੋ ਗਏ। ਇਸ ਦੌਰਾਨ ਉਨ੍ਹਾਂ ਨਾਲ ਸਕੂਲੀ ਬੱਚੇ ਅਤੇ ਟੀਚਰ ਵੀ ਮੌਜੂਦ ਸਨ। ਇਲਾਕਾ ਨਿਵਾਸੀਆਂ ਦੀ ਮੰਗ ਸੀ ਕਿ ਇਹ ਇਲਾਕੇ ਦੀ ਮੇਨ ਸੜਕ ਹੈ, ਜਿਥੋਂ ਸਕੂਲੀ ਬੱਚਿਆਂ ਤੇ ਔਰਤਾਂ ਨੇ ਲੰਘਣਾ ਹੁੰਦਾ ਹੈ। ਜਿਸ ਕਾਰਨ ਕਦੀ ਵੀ ਕੋਈ ਵੀ ਘਟਨਾਂ ਵਾਪਰ ਸਕਦੀ ਹੈ ਇਸ ਲਈ ਠੇਕੇ ਨੂੰ ਇਥੋਂ ਬੰਦ ਕੀਤਾ ਜਾਵੇ।

ਠੇਕੇ ਦਾ ਵਿਰੋਧ ਕੀਤਾ: ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਨਅਤੀ ਸ਼ਹਿਰ ਮੰਡੀ ਗੋਬਿਦਗੜ੍ਹ ਦੇ ਵਿਧੀ ਚੰਦ ਕਲੋਨੀ ਰੋਡ 'ਤੇ ਖੁੱਲ੍ਹੇ ਸ਼ਰਾਬ ਦੇ ਠੇਕੇ ਦੇ ਵਿਰੋਧ ਵਿੱਚ ਇਲਾਕਾ ਨਿਵਾਸੀ ਇੱਕਠੇ ਹੋ ਗਏ,ਇਲਾਕਾ ਨਿਵਾਸੀਆਂ ਨੇ ਇਸ ਦੌਰਾਨ ਸਕੂਲੀ ਬੱੱਚਿਆਂ ਅਤੇੇ ਟੀਚਰਾਂ ਨੂੰ ਨਾਲ ਲੈਕੇ ਠੇਕੇ ਦਾ ਵਿਰੋਧ ਕੀਤਾ ਅਤੇ ਰਿਹਾਇਸ਼ੀ ਇਲਾਕੇ 'ਚ ਖੋਲ੍ਹੇ ਗਏ ਠੇਕੇ ਨੂੰ ਬੰਦ ਕਰਨ ਦੀ ਮੰਗ ਨੂੰ ਲੈਕੇ ਦਿੱਤਾ। ਉਥੇ ਹੀ ਇਸ ਹੰਗਾਮੇ ਤੋਂ ਬਾਅਦ ਮੌਕੇ 'ਤੇ ਨਾਇਬ ਤਹਿਸੀਲਦਾਰ ਹਰਨੇਕ ਸਿੰਘ ਅਤੇ ਐਸ ਐਚ ਓ ਅਕਾਸ਼ ਦੱਤ ਪੁੱਜੇ। ਜਿਨ੍ਹਾਂ ਧਰਨਾਕਾਰੀਆਂ ਨੂੰ ਠੇਕੇ ਨੂੰ ਕਾਨੂੰਨ ਅਨੁਸਾਰ ਹੀ ਠੇਕੇ ਖੋਲਣ ਅਤੇ ਬੰਦ ਕਰਨ ਦਾ ਭਰੋਸਾ ਦਿੱਤਾ।

ਸਾਰੀਆਂ ਔਰਤਾਂ ਅਤੇ ਸਕੂਲੀ ਬੱਚੇ ਨਿਕਲਦੇ ਹਨ:ਇਸ ਮੌਕੇ ਧਰਨਾਕਾਰੀਆ ਦਾ ਕਹਿਣਾ ਸੀ ਕਿ ਜਿੱਥੇ ਠੇਕਾ ਖੋਲ੍ਹਿਆ ਗਿਆ ਹੈ ਉਹ ਇਲਾਕੇ ਦੀ ਮੇਨ ਸੜਕ ਹੈ ਅਤੇ ਨੇੜੇ ਇਕ ਸਕੂਲ ਅਤੇ ਗੁਰਦੁਆਰਾ ਸਾਹਿਬ ਹੈ ਅਤੇ ਇਸ ਸੜਕ ਤੋਂ ਇਲਾਕਿਆਂ ਦੀਆਂ ਸਾਰੀਆਂ ਔਰਤਾਂ ਅਤੇ ਸਕੂਲੀ ਬੱਚੇ ਨਿਕਲਦੇ ਹਨ, ਇਸ ਕਾਰਨ ਇਲਾਕਾ ਨਿਵਾਸੀਆ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈੈ। ਇਸ ਲਈ ਇਸ ਠੇਕੇ ਨੂੰ ਬੰਦ ਕੀਤਾ ਜਾਵੇ, ਜਦੋਂ ਤਕ ਠੇਕਾ ਬੰਦ ਨਹੀਂ ਹੁੰਦਾ ਅਸੀ ਪੱਕੇ ਤੌਰ 'ਤੇ ਧਰਨਾ ਦੇਵਾਂਗੇ,ਮੌਕੇ 'ਤੇ ਪਹੁੰਚੇ ਨਾਇਬ ਤਹਿਸੀਲਦਾਰ ਨੂੰ ਇਲਾਕਾ ਨਿਵਾਸੀਆ ਨੇ ਠੇਕਾ ਬੰਦ ਕਰਨ ਦੀ ਮੰਗ ਨੂੰ ਲੈਕੇ ਮੰਗ ਪੱਤਰ ਵੀ ਦਿੱਤਾ।


ਠੇਕੇ ਖੋਲੇ ਜਾਣ ਦੀਆ ਸ਼ਰਤਾਂ 'ਤੇ ਗੌਰ ਕੀਤੀ :ਉੱਥੇ ਹੀ ਨਾਇਬ ਤਹਿਸੀਲਦਾਰ ਹਰਨੇਕ ਸਿੰਘ ਨੇ ਕਿਹਾ ਕਿ ਇਲਾਕਾ ਨਿਵਾਸੀਆ ਨੇ ਮੰਗ ਪੱਤਰ ਦਿੱਤਾ ਹੈ |ਫਿਲਹਾਲ ਠੇਕਾ ਬੰਦ ਕਰਵਾਇਆ ਗਿਆ ਹੈ, ਜਿਸ ਸਬੰਧ ਵਿੱਚ ਉੱਚ ਅਧਿਕਾਰੀਆਂ ਅਤੇ ਸਬੰਧਿਤ ਵਿਭਾਗ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਠੇਕੇ ਖੋਲੇ ਜਾਣ ਦੀਆ ਸ਼ਰਤਾਂ, ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧ ਵਿਚ ਸ਼ਰਾਬ ਕਾਰੋਬਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋ ਠੇਕਾ ਵਿਭਾਗ ਵੱਲੋ ਜਾਰੀ ਨਿਯਮ ਅਤੇ ਹਦਾਇਤਾਂ ਅਨੁਸਾਰ ਹੀ ਖੋਲਿਆ ਗਿਆ ਹੈ,ਬਾਕੀ ਜੋ ਵੀ ਵਿਭਾਗ ਦੇ ਆਦੇਸ਼ ਹੋਣਗੇ ਸਾਨੂੰ ਮਨਜ਼ੂਰ ਹੈ।

ABOUT THE AUTHOR

...view details