ਪੰਜਾਬ

punjab

ETV Bharat / state

ਗਾਇਕ ਸ਼ਹੀਦਾਂ ਦੇ ਗੀਤ ਗਾਉਣ: ਪੰਡਿਤਰਾਓ ਧਰੇਨਵਰ

ਸ੍ਰੀ ਫਤਿਹਗੜ੍ਹ ਸਾਹਿਬ ਦੀ ਇਤਿਹਾਸਿਕ ਧਰਤੀ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਦੀ ਸਮਾਪਤੀ ਹੋ ਗਈ। ਇਸ ਮੌਕੇ ਪੰਜਾਬ ਵਿੱਚ ਲੱਚਰ ਗਾਇਕੀ ਨੂੰ ਬੰਦ ਕਰਾਉਣ ਲਈ ਆਵਾਜ਼ ਚੁੱਕਣ ਵਾਲੇ ਪੰਡਿਤਰਾਓ ਧਰੇਨਵਰ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਪਹੁੰਚੇ।

ਪੰਡਿਤਰਾਓ ਧਰੇਨਵਰ
ਪੰਡਿਤਰਾਓ ਧਰੇਨਵਰ

By

Published : Dec 28, 2019, 7:31 PM IST

ਸ੍ਰੀ ਫਤਿਹਗੜ੍ਹ ਸਾਹਿਬ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸ਼ਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਦੇ ਅਖੀਰਲੇ ਦਿਨ ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਸਜਾਏ ਗਏ ਨਗਰ ਕੀਰਤਨ ਵਿੱਚ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਪਹੁੰਚੀਆਂ। ਉੱਥੇ ਹੀ ਪੰਜਾਬ ਵਿੱਚ ਲੱਚਰ ਗਾਇਕੀ ਨੂੰ ਬੰਦ ਕਰਾਉਣ ਲਈ ਆਵਾਜ਼ ਚੁੱਕਣ ਵਾਲੇ ਪੰਡਿਤਰਾਓ ਧਰੇਨਵਰ ਵੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚੇ।

ਵੀਡੀਓ
ਇਸ ਮੌਕੇ ਪੰਡਿਤਰਾਓ ਧਰੇਨਵਰ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸਿਰ ਝੁਕਾਉਣ ਦੇ ਲਈ ਆਏ ਹਨ। ਉਨ੍ਹਾਂ ਕਿਹਾ ਕਿ ਲੋਕ ਸ਼ਹੀਦੀ ਸਭਾ ਨੂੰ ਮੇਲਾ ਆਖਦੇ ਹਨ, ਇਹ ਕੋਈ ਮੇਲਾ ਨਹੀਂ ਹੈ। ਇੱਥੇ ਸੰਗਤਾਂ ਨੂੰ ਸ਼ਹੀਦਾਂ ਨੂੰ ਪ੍ਰਣਾਮ ਕਰਨ ਲਈ ਆਉਣਾ ਚਾਹੀਦਾ ਹੈ। ਇਸ ਲਈ ਉਹ ਵੀ ਸਿਰ ਝੁਕਾਉਣ ਲਈ ਇੱਥੇ ਆਏ ਹਨ।

ਪੰਜਾਬੀ ਗਾਇਕਾਂ ਬਾਰੇ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਅੱਜ ਇਹ ਸੰਦੇਸ਼ ਦੇਣਾ ਚਾਹੁੰਦੇ ਹਨ, ਕਿ ਕਲਾਕਾਰਾਂ ਬਾਬੇ ਨਾਨਕ ਦੀ ਬਾਣੀ ਗਾਓਣ। ਅੱਜ ਕੱਲ੍ਹ ਦੇ ਕਲਾਕਾਰ ਇਹ ਨਹੀਂ ਗਾਉਂਦੇ ਉਹ ਹਥਿਆਰਾਂ ਵਾਲੇ, ਸ਼ਰਾਬ ਪੀਣ ਵਾਲੇ ਗਾਣੇ ਗਾਉਂਦੇ ਹਨ ਉਹ ਇੱਕ ਕਾਤਲ ਕਲਾਕਾਰ ਹਨ।

ਉਨ੍ਹਾਂ ਨੇ ਕਲਾਕਾਰਾਂ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਤੇ ਅਤੇ ਹੋਰ ਸ਼ਹੀਦਾਂ ਦੇ ਗੀਤ ਗਾਉਣੇ ਚਾਹੀਦੇ ਹਨ। ਇਸ ਨਾਲ ਲੋਕਾਂ ਨੂੰ ਸਾਡੇ ਸੱਭਿਆਚਾਰ ਬਾਰੇ ਪਤਾ ਲੱਗ ਸਕੇ ਅਤੇ ਇਤਿਹਾਸ ਬਾਰੇ ਜਾਣੂ ਹੋ ਸਕਣ।

ABOUT THE AUTHOR

...view details