ਸ੍ਰੀ ਫਤਿਹਗੜ੍ਹ ਸਾਹਿਬ: ਕੋਰੋਨਾ ਮਹਾਂਮਾਰੀ ਦੀ ਤੀਸਰੀ ਵੇਵ (The third wave of the Corona epidemic) ਤੋਂ ਬਚਣ ਅਤੇ ਕੋਰੋਨਾ ਦਾ ਮੁਕੰਮਲ ਖਾਤਮਾ ਕਰਨ ਲਈ ਬਲਾਕ ਸਰਹਿੰਦ ਦੀਆਂ ਦੋ ਪੰਚਾਇਤਾਂ (ਮੁੱਲਾਂਪੁਰ ਅਤੇ ਢੋਲਾ) ਵਿਚ 100 ਪ੍ਰਤੀਸ਼ਤ ਵੈਕਸੀਨ ਦਾ ਕੰਮ ਪੂਰਾ ਕਰ ਲਿਆ ਹੈ। ਪੰਚਾਇਤਾਂ ਦੇ ਇਸ ਕੰਮ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ ਤੇ ਹੋਰ ਪੰਚਾਇਤਾਂ ਨੂੰ ਵੀ ਇਸ ਕੰਮ ਦੇ ਲਈ ਪ੍ਰੇਰਿਆ ਜਾ ਰਿਹਾ ਹੈ।
ਕੋਰੋਨਾ ਮਹਾਂਮਾਰੀ ਦੀ ਤੀਸਰੀ ਵੇਵ ਤੋਂ ਬਚਣ ਅਤੇ ਕੋਰੋਨਾ ਦਾ ਮੁਕੰਮਲ ਖਾਤਮਾ ਕਰਨ ਲਈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਪੰਚਾਇਤਾਂ ਵੱਲੋਂ ਅਹਿਮ ਯੋਗਦਾਨ ਅਦਾ ਕੀਤਾ ਜਾ ਰਿਹਾ ਹੈ । ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਬਲਾਕ ਸਰਹਿੰਦ ਦੀਆਂ ਦੋ ਪੰਚਾਇਤਾਂ (ਮੁੱਲਾਂਪੁਰ ਅਤੇ ਢੋਲਾ) ਵਿਚ 100 ਪ੍ਰਤੀਸ਼ਤ ਵੈਕਸੀਨ ਮੁਕੰਮਲ ਕਰ ਲਈ ਗਈ ਹੈ ਜੋ ਦੂਸਰੀਆਂ ਪੰਚਾਇਤਾਂ ਦਾ ਉਤਸ਼ਾਹ ਵਧਾਉਣ ਲਈ ਪ੍ਰਸ਼ਾਸਨ ਸਾਰਥਿਕ ਰੋਲ ਅਦਾ ਕਰ ਰਿਹਾ ਹੈ। 100 ਪ੍ਰਤੀਸ਼ਤ ਵੈਕਸੀਨ ਦਾ ਕੰਮ ਮੁਕੰਮਲ ਕਰਨ ਵਾਲੀਆਂ ਪੰਚਾਇਤਾਂ ਦੇ ਸਰਪੰਚਾਂ, ਮੁਹਿੰਮ ਵਿੱਚ ਯੋਗਦਾਨ ਪਾਉਣ ਵਾਲੇ ਡਾਕਟਰ ,ਪੈਰਾ ਮੈਡੀਕਲ ਸਟਾਫ ਨੂੰ ਉਤਸ਼ਾਹਿਤ ਕਰਨ ਲਈ ਐੱਸਡੀਐੱਮ ਵੱਲੋਂ ਉਨ੍ਹਾਂ ਨੂੰ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ ਹੈ ।