ਪੰਚਾਇਤੀ ਰਾਜ ਦੇ ਪੈਨਸ਼ਨਰਾਂ ਨੇ ਛੇ ਮਹੀਨੇ ਦੀ ਪੈਨਸ਼ਨ ਨਾ ਮਿਲਣ ’ਤੇ ਦਿੱਤਾ ਧਰਨਾ - ਪੰਜਾਬ ਸਰਕਾਰ ਤੋਂ ਮੰਗ ਕੀਤੀ
ਆਗੂਆ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਮੰਗਾਂ ਮੰਨੀਆਂ ਜਾਣ ਅਤੇ ਉਹਨਾ ਨੂੰ ਬੁਢਾਪੇ ਵਿੱਚ ਬੇ-ਲੋੜਾਂ ਸੰਘਰਸ਼ ਵਿੱਚ ਨਾ ਧਕਿਆ ਜਾਵੇ ।
ਫਤਿਹਗੜ੍ਹ ਸਾਹਿਬ: ਪੰਚਾਇਤੀ ਰਾਜ ਦੇ ਪੈਨਸ਼ਨਰਾਂ ਨੂੰ ਛੇ ਮਹੀਨੇ ਦੀ ਪੈਨਸ਼ਨ ਨਾਂ ਮਿਲਣ ਵਿਰੁੱਧ ਗੁਰਦੀਪ ਸਿੰਘ ਦੀ ਪ੍ਰਧਾਨਗੀ ਵਿੱਚ ਧਰਨਾ ਦਿੱਤਾ ਗਿਆ ਜਿਸ ਵਿੱਚ ਸੂਬਾ ਪ੍ਰਧਾਨ ਨਿਰਮਲ ਸਿੰਘ ਲੋਧੀਮਾਜਰਾ ਵੀ ਸ਼ਾਮਲ ਹੋਏ ਅਤੇ ਪੈਨਸ਼ਨਰਾਂ ਰੈਗੁਲਰ ਕਰਵਾਉਣ ਅਤੇ ਪੈਨਸ਼ਨਾ ਦੇਣ ਦਾ ਪ੍ਰਬੰਧ ਪੰਚਾਇਤ ਸੰਮਤੀਆ ਅਤੇ ਜਿਲਾ ਪ੍ਰੀਸ਼ਦਾਂ ਨੂੰ ਸੋਪਣ ਵਿਰੁੱਧ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਨਿਰਮਲ ਸਿੰਘ ਲੋਧੀਮਾਜਰਾ ਅਤੇ ਗੁਰਦੀਪ ਸਿੰਘ ਪ੍ਰਧਾਨ ਫਤਿਹਗੜ੍ਹ ਸਾਹਿਬ ਨੇ ਕੈਪਟਨ ਸਰਕਾਰ ਨੂੰ ਘੇਰਦੇ ਕਿਹਾ ਕਿ ਕੈਪਟਨ ਸਰਕਾਰ ਪੰਚਾਇਤੀ ਰਾਜ ਦੇ ਪੈਨਸ਼ਨਰਾਂ ਨੂੰ ਕੁਚਲਣ ਦੇ ਰਾਹ ਪੈ ਗਈ ਹੈ ਅਤੇ ਉਹਨਾ ਨੂੰ ਪਿਛਲੇ ਛੇ ਮਹੀਨੇ ਤੋਂ ਪੈਨਸ਼ਨ ਨਾ ਦੇਣੀ ਕੈਪਟਨ ਸਰਕਾਰ ਦਾ ਪੈਨਸ਼ਨਰਾਂ ਨਾਲ ਬਹੁਤ ਬੜਾ ਧੱਕਾ ਅਤੇ ਬੇਇਨਸਾਫੀ ਕਰਨਾ ਹੈ। ਆਗੂਆ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਮੰਗਾਂ ਮੰਨੀਆਂ ਜਾਣ ਅਤੇ ਉਹਨਾ ਨੂੰ ਬੁਢਾਪੇ ਵਿੱਚ ਬੇ-ਲੋੜਾਂ ਸੰਘਰਸ਼ ਵਿੱਚ ਨਾ ਧਕਿਆ ਜਾਵੇ ।