ਸ੍ਰੀ ਫਤਿਹਗੜ੍ਹ ਸਾਹਿਬ: ਪੰਜਾਬ ਪਾਵਰਕਾਮ ਵੱਲੋਂ ਬਿਜਲੀ ਦੇ ਮੀਟਰਾਂ ਨੂੰ ਵੱਖ-ਵੱਖ ਥਾਵਾਂ ਉੱਤੇ ਇਕੱਠੇ ਕਰਕੇ ਇੱਕ ਵੱਡੇ ਬਕਸੇ ਵਿੱਚ ਲਗਾਇਆ ਗਿਆ ਹੈ, ਤਾਂਕਿ ਬਿਜਲੀ ਨੂੰ ਚੋਰੀ ਹੋਣ ਤੋਂ ਬਚਾਇਆ ਜਾ ਸਕੇ ਪਰ ਇਹ ਬਕਸੇ ਖੁੱਲ੍ਹੇ ਪਏ ਹਨ, ਜਿਸ ਕਰਕੇ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਲੋਕਾਂ ਨੇ ਪਾਵਰਕਾਮ ਨੂੰ ਅਪੀਲ ਕੀਤੀ ਕਿ ਇਨ੍ਹਾਂ ਬਕਸਿਆਂ ਨੂੰ ਛੇਤੀ ਬੰਦ ਕੀਤਾ ਜਾਵੇ ਤਾਂ ਜੋ ਕੋਈ ਵੱਡਾ ਹਾਦਸਾ ਹੋਣ ਤੋ ਬੱਚ ਸਕੇ।
ਇਹ ਬਕਸੇ ਕਈ ਜਗ੍ਹਾ ਖੁੱਲ੍ਹੇ ਆਮ ਦਿਖਾਈ ਦੇ ਰਹੇ ਹਨ, ਜਿਸ ਦੇ ਨਾਲ ਲੋਕਾਂ ਦੀ ਜਾਨ ਨੂੰ ਖ਼ਤਰਾ ਬਣਿਆ ਹੋਇਆ ਹੈ। ਬਾਕਸੇ ਦੇ ਵਿੱਚ ਹਾਈ ਵੋਲਟੇਜ ਤਾਰਾਂ ਦੇ ਖੁਲ੍ਹੇ ਜੋੜ ਆਮ ਦੇਖਣ ਨੂੰ ਮਿਲਦੇ ਹਨ, ਜਿਸ ਨਾਲ ਕਦੇ ਵੀ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ।
ਇਸ ਮੌਕੇ ਗੱਲਬਾਤ ਕਰਦੇ ਹੋਏ ਸ਼ਹਿਰ ਦੇ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਵਿੱਚ ਮੇਨ ਬਾਜ਼ਾਰ, ਗਲੀਆਂ ਅਤੇ ਮੰਡੀ ਦੇ ਵਿੱਚ ਆਮ ਤੌਰ 'ਤੇ ਇਹ ਬਿਜਲੀ ਦੇ ਬਕਸੇ ਖੁੱਲ੍ਹੇ ਦੇਖੇ ਜਾ ਸਕਦੇ ਹਨ, ਇੱਥੋਂ ਤੱਕ ਕਿ ਕਈ ਬਕਸਿਆਂ ਦੇ ਤਾਂ ਦਰਵਾਜ਼ੇ ਵੀ ਟੁੱਟੇ ਹੋਏ ਹਨ ਅਤੇ ਇਨ੍ਹਾਂ ਬਕਸਿਆਂ ਦੇ ਵਿੱਚ ਹਾਈ ਵੋਲਟੇਜ ਤਾਰਾਂ ਦੇ ਜੋੜ ਖੁੱਲ੍ਹੇ ਹੀ ਰਹਿੰਦੇ ਹਨ, ਜਿਸ ਨਾਲ ਕਦੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ।