ਫਤਹਿਗੜ੍ਹ ਸਾਹਿਬ: ਸੂਬੇ ਵਿੱਚ ਕੋਰੋਨਾ ਵਾਇਰਸ ਨੇ ਆਪਣੀ ਰਫ਼ਤਾਰ ਤੇਜ਼ ਕੀਤੀ ਹੋਈ ਹੈ। ਉੱਥੇ ਹੀ ਫਤਹਿਗੜ੍ਹ ਸਾਹਿਬ ਤੋਂ ਸਿਵਲ ਸਰਜਨ ਐਨ ਕੇ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਹਿਬ ਵਿੱਚ 3 ਮਾਮਲੇ ਆਏ ਹਨ, ਜਿਨ੍ਹਾਂ ਚੋ 2 ਤਬਦੀਲੀ ਜਮਾਤ ਨਾਲ ਸਬੰਧਤ ਔਰਤਾਂ ਹਨ। ਔਰਤਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ ਤੇ ਹੁਣ ਪਿੰਡ ਨਰਾਇਣਗੜ੍ਹ ਛੰਨਾ ਦਾ ਇੱਕ ਨੌਜਵਾਨ (ਕੰਬਾਈਨ ਵਰਕਰ) ਕੋਰੋਨਾ ਪੌਜ਼ੀਟਿਵ ਪਾਇਆ ਗਿਆ ਹੈ।
ਫ਼ਤਹਿਗੜ੍ਹ ਸਾਹਿਬ ਵਿੱਚ ਇੱਕ ਵਿਅਕਤੀ ਆਇਆ ਕੋਰੋਨਾ ਪੌਜ਼ੀਟਿਵ - ਸਿਵਲ ਸਰਜਨ ਐਨ ਕੇ ਅਗਰਵਾਲ
ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਸਿਵਲ ਸਰਜਨ ਐਨ ਕੇ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 1 ਹੋਰ ਕੋਰੋਨਾ ਵਾਇਰਸ ਦਾ ਪੌਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ।
ਨੌਜਵਾਨ ਨੂੰ ਇਲਾਜ ਲਈ ਗਿਆਨ ਸਾਗਰ ਹਸਪਤਾਲ, ਬਨੂੜ ਭੇਜ ਦਿੱਤਾ ਗਿਆ ਹੈ। ਸਿਵਲ ਸਰਜਨ ਨੇ ਕਿਹਾ ਕਿ ਜ਼ਿਲ੍ਹੇ ਨਾਲ ਸਬੰਧਤ 1 ਔਰਤ ਅਤੇ ਉਸ ਦੀ ਇੱਕ ਬੇਟੀ 9 ਸਾਲ ਦੀ (ਪਿੰਡ ਹਵਾਰਾ ਕਲਾਂ) ਤੇ ਇੱਕ ਪੁਰਸ਼ (ਮੰਡੀ ਗੋਬਿੰਦਗੜ੍ਹ), ਜੋ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਹਨ, ਉਹ ਪੌਜ਼ੀਟਿਵ ਪਾਏ ਗਏ ਹਨ ਅਤੇ ਲੁਧਿਆਣਾ ਵਿਖੇ ਜ਼ੇਰੇ ਇਲਾਜ ਹਨ।
ਉਨ੍ਹਾਂ ਕਿਹਾ ਕਿ ਇਹ ਤਿੰਨੋਂ ਹੀ ਸ੍ਰੀ ਹਜ਼ੂਰ ਸਾਹਿਬ ਤੋਂ ਆ ਕੇ ਲੁਧਿਆਣਾ ਉਤਰੇ ਸੀ, ਨਾ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ। ਇਨ੍ਹਾਂ ਦੀ ਗਿਣਤੀ ਲੁਧਿਆਣਾ ਵਿੱਚ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਫ਼ਤਿਹਗੜ੍ਹ ਸਾਹਿਬ ਵਿਖੇ ਹਜ਼ੂਰ ਸਾਹਿਬ ਤੋਂ ਆਏ 13 ਵਿਅਕਤੀਆਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ।
ਇਹ ਵੀ ਪੜ੍ਹੋ: ਕੋਵਿਡ-19: ਕੈਪਟਨ ਦਾ 'ਆਪ੍ਰੇਸ਼ਨ ਫਤਿਹ' ਬਣਿਆ ‘ਆਪ੍ਰੇਸ਼ਨ ਫ਼ੇਲ੍ਹ’ : ਭਗਵੰਤ ਮਾਨ