ਪੰਜਾਬ

punjab

ETV Bharat / state

ਬੱਸ ਦੀ ਤੇਜ਼ ਰਫ਼ਤਾਰ ਨੇ ਲਈ 1 ਦੀ ਜਾਨ - ਅਮਲੋਹ

ਅਮਲੋਹ-ਨਾਭਾ ਰੋਡ 'ਤੇ ਪੈਂਦੇ ਪਿੰਡ ਭਗਵਾਨਪੁਰਾ 'ਚ ਸੜਕ ਹਾਦਸਾ। ਬੱਸ ਦੀ ਤੇਜ਼ ਰਫ਼ਤਾਰ ਨੇ ਲਈ 1 ਦੀ ਜਾਨ, ਡਰਾਈਵਰ ਸਣੇ ਜਖ਼ਮੀ ਸਵਾਰੀਆਂ ਹਸਪਤਾਲ 'ਚ ਜ਼ੇਰੇ ਇਲਾਜ।

ਸੜਕ ਹਾਦਸਾ

By

Published : Apr 26, 2019, 11:11 PM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਅਮਲੋਹ - ਨਾਭਾ ਰੋਡ 'ਤੇ ਪੈਂਦੇ ਪਿੰਡ ਭਗਵਾਨਪੁਰਾ ਦੇ ਨਜ਼ਦੀਕ ਇਕ ਬੱਸ ਤੇ ਟ੍ਰੈਕਟਰ-ਟਰਾਲੀ ਦੀ ਟੱਕਰ ਹੋ ਗਈ। ਇਸ ਸੜਕ ਹਾਦਸੇ ਵਿੱਚ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਬੱਸ ਦੀ ਰਫ਼ਤਾਰ ਬਹੁਤ ਤੇਜ ਸੀ ਜਿਸ ਕਾਰਨ ਇਹ ਹਾਦਸਾ ਹੋਇਆ ਹੈ।

ਵੇਖੋ ਵੀਡੀਓ।
ਲੋਕਾਂ ਨੇ ਦੱਸਿਆ ਕਿ ਟੱਕਰ ਇੰਨੀ ਜਬਰਦਸਤ ਸੀ ਕਿ ਉਨ੍ਹਾਂ ਨੂੰ ਘਰਾਂ ਤੇ ਦੁਕਾਨ ਅੰਦਰ ਬੈਠਿਆ ਹੀ ਬੱਸ ਦੇ ਦਰੱਖ਼ਤ ਨਾਲ ਟਕਰਉਣ ਦੀ ਅਵਾਜ ਸੁਣਾਈ ਦਿਤੀ। ਹਾਦਸੇ ਤੋਂ ਬਾਅਦ, ਉਨ੍ਹਾਂ ਨੇ ਜਖ਼ਮੀ ਬੱਸ ਦੇ ਡਰਾਈਵਰ ਨੂੰ ਅੰਬੂਲੈਂਸ ਬੁਲਾ ਕੇ ਨਜਦੀਕੀ ਹਸਪਤਾਲ ਵਿੱਚ ਭੇਜ ਦਿੱਤਾ, ਜਦਕਿ ਟ੍ਰੈਕਟਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੇਜ ਬੱਸ ਚਲਾਉਣ ਵਾਲਿਆ 'ਤੇ ਕਾਰਵਾਈ ਕਰਨੀ ਚਾਹੀਦੀ ਹੈ ਜਿਸ ਨਾਲ ਅਜਿਹੇ ਹਾਦਸਿਆਂ ਤੋਂ ਬਚਾ ਹੋ ਸਕੇ ।

ABOUT THE AUTHOR

...view details