ਸ੍ਰੀ ਫਤਿਹਗੜ੍ਹ ਸਾਹਿਬ: ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਦੇਸ਼ ਭਰ ਵਿੱਚ ਤਾਲਾਬੰਦੀ ਕੀਤੀ ਗਈ ਹੈ ਜਿਸ ਕਾਰਨ ਸਾਰੇ ਕੰਮ ਕਾਰ ਬੰਦ ਪਏ ਹਨ। ਇਸ ਦੌਰਾਨ ਇੰਡਸਟਰੀ ਨੂੰ ਚਲਾਉਣ ਦੇ ਲਈ ਵੀ ਕੋਈ ਢਿੱਲ ਨਹੀਂ ਦਿੱਤੀ ਗਈ।
'ਏਸ਼ੀਆ ਦੀ ਲੋਹਾ ਮੰਡੀ ਨੂੰ ਚਲਾਉਣ ਲਈ ਨਹੀਂ ਦਿੱਤੀ ਗਈ ਕੋਈ ਰਾਹਤ' - ਏਸ਼ੀਆ ਦੀ ਲੋਹਾ ਮੰਡੀ
ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਡੀਸੀ ਅੰਮ੍ਰਿਤ ਕੌਰ ਗਿੱਲ ਦਾ ਕਹਿਣਾ ਹੈ ਕਿ ਤਾਲਾਬੰਦੀ ਦੌਰਾਨ ਏਸ਼ੀਆ ਦੀ ਲੋਹਾ ਮੰਡੀ ਨੂੰ ਚਲਾਉਣ ਲਈ ਕੋਈ ਰਾਹਤ ਨਹੀਂ ਦਿੱਤੀ ਗਈ।

ਮੰਡੀ ਗੋਬਿੰਦਗੜ੍ਹ ਦੇ ਬਾਰੇ ਗੱਲਬਾਤ ਕਰਦੇ ਹੋਏ ਫ਼ਤਹਿਗੜ੍ਹ ਸਾਹਿਬ ਦੇ ਡੀਸੀ ਅੰਮ੍ਰਿਤ ਕੌਰ ਗਿੱਲ ਨੇ ਕਿਹਾ ਕਿ ਕੋਰੋਨਾ ਦੇ ਚੱਲਦੇ ਅਸੀਂ ਜਿਹੜੇ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹਾਂ ਉਸ ਵਿੱਚ ਅਸੀਂ ਕਿਸੇ ਵੀ ਤਰ੍ਹਾਂ ਦਾ ਰਿਸਕ ਲੈਣਾ ਨਹੀਂ ਚਾਹੁੰਦੇ, ਕਿਉਂਕਿ ਇੱਕ ਪਾਸੇ ਕੋਰੋਨਾ ਅਤੇ ਦੂਜੇ ਪਾਸੇ ਖਰੀਦ ਪ੍ਰਬੰਧ ਹਨ।
ਇਨ੍ਹਾਂ ਦੋਵਾਂ ਦੇ ਬਾਅਦ ਜੇਕਰ ਅਸੀਂ ਤੀਸਰੇ ਫਰੰਟ ਜਾਣਿ ਕਿ ਇੰਡਸਟਰੀ ਨੂੰ ਚਲਾਉਣ ਦੀ ਇਜਾਜ਼ਤ ਦਿੰਦੇ ਹਾਂ ਤਾਂ ਅਸੀਂ ਮਿਹਨਤ ਕਰਕੇ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੀ ਸਥਿਤੀ ਨੂੰ ਸੰਭਾਲਿਆ ਹੋਇਆ ਹੈ ਉਹ ਵਿਗੜ ਸਕਦੀ ਹੈ। ਇਸ ਲਈ ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਨਗਰੀ ਦੇ ਨਾਂ ਦੇ ਨਾਲ ਜਾਣੇ ਜਾਂਦੇ ਮੰਡੀ ਗੋਬਿੰਦਗੜ੍ਹ ਦੀ ਇੰਡਸਟਰੀ ਨੂੰ ਕਿਸੇ ਵੀ ਕਿਸਮ ਦੀ ਰਾਹਤ ਨਹੀਂ ਦਿੱਤੀ ਗਈ।