ਪੰਜਾਬ

punjab

ETV Bharat / state

ਤਾਸ਼ ਦੇ ਪੱਤਿਆਂ ਵਾਂਗ ਖਿੰਡੀ ਕਾਂਗਰਸ ਦਾ ਕੋਈ ਵੀ ਪ੍ਰਧਾਨ ਬਣਨ ਨੂੰ ਨਹੀਂ ਤਿਆਰ : ਚੰਦੂਮਾਜਰਾ - play cards

ਪ੍ਰੇਮ ਸਿੰਘ ਚੰਦੂਮਾਜਰਾ ਨੇ ਕੈਪਟਨ 'ਤੇ ਤੰਜ ਕਸਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਤਾਂ ਹਮੇਸ਼ਾਂ ਝੂਠ ਦੇ ਸਹਾਰੇ ਰਾਜਨੀਤੀ ਕੀਤੀ ਹੈ। ਉਹ ਹਮੇਸ਼ਾ ਹੀ ਝੂਠ ਦਾ ਤੰਦੂਰ ਬਾਲਦੀ ਰਹੀ ਹੈ।

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ।

By

Published : Jul 8, 2019, 10:15 PM IST

Updated : Jul 9, 2019, 7:37 AM IST

ਫ਼ਤਿਹਗੜ੍ਹ ਸਾਹਿਬ : ਅਕਾਲੀ-ਬੀਜੇਪੀ ਦੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਫ਼ਤਿਹਗੜ੍ਹ ਸਾਹਿਬ ਵਿਖੇ ਕਿਸੇ ਨਿੱਜੀ ਕੰਮ ਨੂੰ ਲੈ ਕੇ ਪਹੁੰਚਦਿਆਂ ਕੈਪਟਨ ਸਰਕਾਰ 'ਤੇ ਨਿਸ਼ਾਨੇ ਲਾਏ।

ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਕੋਈ ਵੀ ਆਰਥਿਕ ਮਦਦ ਨਾ ਦੇਣ ਦੇ ਇਲਜ਼ਾਮ ਝੂਠੇ ਹਨ। ਜਦੋਂ ਕਿ ਕੇਂਦਰ ਸਰਕਾਰ ਨੇ ਪ੍ਰਕਾਸ਼ ਪੁਰਬ ਨੂੰ ਲੈ ਕੇ 30 ਕਰੋੜ ਰੁਪਏ ਜਾਰੀ ਕਰਨ ਦਾ ਫ਼ੈਸਲਾ ਪਹਿਲਾਂ ਹੀ ਲਿਆ ਹੋਇਆ ਹੈ ।

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ।

ਉੱਥੇ ਹੀ ਚੰਦੂਮਾਜਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੁਆਰਾ ਇਹ ਕਹਿਣਾ ਕਿ ਕਾਂਗਰਸ ਦਾ ਪ੍ਰਧਾਨ ਕੋਈ ਨੌਜਵਾਨ ਹੋਣਾ ਚਾਹੀਦਾ ਹੈ ਇਸਦਾ ਮਤਲਬ ਉਹ ਰਾਹੁਲ ਗਾਂਧੀ ਨੂੰ ਬਜ਼ੁਰਗ ਸਮਝਦੇ ਹਨ, ਨੌਜਵਾਨ ਨਹੀਂ। ਜੇਕਰ ਉਹ ਰਾਹੁਲ ਗਾਂਧੀ ਨੂੰ ਨੌਜਵਾਨ ਨਹੀਂ ਸਮਝਦੇ ਫਿਰ ਉਨ੍ਹਾਂ ਨੂੰ ਕੀ ਸਮਝਦੇ ਹਨ। ਇਸ ਮੌਕੇ ਕਾਂਗਰਸ ਤਾਂਸ਼ ਦੇ ਪੱਤਿਆਂ ਵਾਂਗ ਖਿੰਡੀ ਹੋਈ ਹੈ। ਕਾਂਗਰਸ ਨੇ ਦੇਸ਼ ਵਿੱਚ ਲੰਬੇ ਸਮਾਂ ਤੱਕ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਰਾਜ ਕੀਤਾ ਹੈ ਪਰ ਅੱਜ ਉਸ ਪਾਰਟੀ ਦਾ ਪ੍ਰਧਾਨ ਬਨਣ ਲਈ ਕੋਈ ਤਿਆਰ ਨਹੀਂ ਹੈ।

ਇਹ ਵੀ ਪੜ੍ਹੋ : ਕਿਸਾਨ ਬੁੱਧ ਸਿੰਘ ਕੁੱਟਮਾਰ ਮਾਮਲਾ : ਪੁਲਿਸ ਨੇ ਲਿਆ ਪ੍ਰੋਵੈਂਨਸ਼ਨ ਐਕਸ਼ਨ

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਕੰਟਰੋਲ ਤੋਂ ਬਾਹਰ ਹੈ। ਝੂਠੇ ਕੇਸ ਬਣਾਏ ਜਾ ਰਹੇ ਹਨ ਅਤੇ ਨਸ਼ੇ ਦਾ ਬੋਲਬਾਲਾ ਹੈ। ਜਿਸ ਨੂੰ ਲੈ ਕੇ ਅਕਾਲੀ ਦਲ ਪੰਜਾਬ ਵਿੱਚ ਚਿਤਾਵਨੀ ਦੇ ਤੌਰ ਉੱਤੇ ਤਿੰਨ ਧਰਨੇ ਦੇਵੇਗੀ ਜਿਸ ਦੇ ਅਨੁਸਾਰ 12 ਜੁਲਾਈ ਨੂੰ ਮੋਗਾ, 17 ਜੁਲਾਈ ਨੂੰ ਪਟਿਆਲਾ ਅਤੇ 24 ਜੁਲਾਈ ਨੂੰ ਗੁਰਦਾਸਪੁਰ ਵਿਕੇ ਧਰਨੇ ਦਿੱਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਫਿਰ ਵੀ ਸੁਧਾਰ ਨਹੀਂ ਹੋਇਆ ਤਾਂ ਸੰਘਰਸ਼ ਤੇਜ ਕੀਤਾ ਜਾਵੇਗਾ।

Last Updated : Jul 9, 2019, 7:37 AM IST

ABOUT THE AUTHOR

...view details