ਪੰਜਾਬ

punjab

ETV Bharat / state

ਵਿਸ਼ਵ ਕੈਂਸਰ ਦਿਵਸ: ਫਤਿਹਗੜ੍ਹ ਸਾਹਿਬ ਦੇ ਪ੍ਰਸ਼ਾਸਨ ਨੇ ਲੋਕਾਂ ਨੂੰ ਜਾਗਰੂਕ ਕਰਨਾ ਨਹੀਂ ਸਮਝਿਆ ਜ਼ਰੂਰੀ - no cancer awareness camp in fatehgarh sahib

ਵਿਸ਼ਵ ਕੈਂਸਰ ਦਿਵਸ ਮੌਕੇ ਫਤਿਹਗੜ੍ਹ ਸਾਹਿਬ 'ਚ ਕੋਈ ਜਾਗਰੂਕਤਾ ਕੈਂਪ ਨਹੀਂ ਲਗਾਇਆ ਗਿਆ ਜਦਕਿ ਸਰਕਾਰੀ ਅੰਕੜਿਆਂ ਅਨੁਸਾਰ ਇਸ ਜ਼ਿਲ੍ਹੇ 'ਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ 79 ਹੈ।

awareness camp
awareness camp

By

Published : Feb 4, 2020, 8:17 PM IST

ਫ਼ਤਹਿਗੜ੍ਹ ਸਾਹਿਬ : 4 ਫਰਵਰੀ ਦਾ ਦਿਨ ਜਿੱਥੇ ਪੂਰੀ ਦੁਨੀਆਂ ਭਰ ਦੇ ਵਿੱਚ ਵਰਲਡ ਕੈਂਸਰ ਡੇਅ ਵਜੋਂ ਮਨਾਇਆ ਗਿਆ, ਉੱਥੇ ਹੀ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਵਰਲਡ ਕੈਂਸਰ ਡੇਅ 'ਤੇ ਕੈਂਸਰ ਸਬੰਧੀ ਕੋਈ ਵੀ ਜਾਗਰੂਕਤਾ ਕੈਂਪ ਨਹੀਂ ਲਗਾਇਆ ਗਿਆ। ਜਦੋਂ ਇਸ ਸਬੰਧੀ ਸਿਵਲ ਹਸਪਤਾਲ ਦੇ ਐਸਐਮਓ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਮੀਟਿੰਗ ਦੇ ਵਿੱਚ ਰੁਝੇ ਹੋਏ ਸਨ ਜਿਸ ਕਰਕੇ ਕੈਂਪ ਨਹੀਂ ਲਗਾਏ ਗਏ ਅਤੇ ਹੁਣ ਕੈਂਪ ਜ਼ਰੂਰ ਲਗਾਇਆ ਜਾਵੇਗਾ।

ਵੀਡੀਓ

ਇਸ ਸਬੰਧੀ ਲੋਕਾਂ ਦਾ ਕਹਿਣਾ ਸੀ ਕਿ ਕੈਂਸਰ ਸਬੰਧੀ ਜਾਗਰੂਕਤਾ ਕੈਂਪ ਜ਼ਰੂਰ ਲਗਾਉਣਾ ਚਾਹੀਦਾ ਹੈ ਤਾਂ ਜੋ ਇਸ ਬਾਰੇ ਲੋਕਾਂ ਨੂੰ ਜਾਣਕਾਰੀ ਮਿਲ ਸਕੇ ਅਤੇ ਉਹ ਆਪਣਾ ਇਲਾਜ ਸਮੇਂ ਸਿਰ ਕਰਵਾ ਸਕਣ। ਉੱਥੇ ਹੀ ਜਦੋਂ ਇਸ ਬਾਰੇ ਫਤਹਿਗੜ੍ਹ ਸਾਹਿਬ ਦੇ ਐਸਐਮਓ ਕੁਲਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਮੀਟਿੰਗ ਦੇ ਵਿੱਚ ਸਨ ਅਤੇ ਹੁਣ ਉਹ ਕੈਂਸਰ ਦੇ ਸਬੰਧੀ ਜਾਗਰੂਕਤਾ ਕੈਂਪ ਜ਼ਰੂਰ ਲਗਾਏ ਜਾਣਗੇ। ਜਦੋਂ ਉਨ੍ਹਾਂ ਨੂੰ ਕੈਂਸਰ ਦੇ ਮਰੀਜਾਂ ਦੀ ਗਿਣਤੀ ਪੁੱਛੀ ਗਈ ਤਾਂ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ।

ਪੰਜਾਬ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਕੀਤੀ ਜਾਵੇ ਤਾਂ ਸਰਕਾਰੀ ਅੰਕੜਿਆਂ ਦੇ ਅਨੁਸਾਰ 2,183 ਲੋਕ ਕੈਂਸਰ ਦਾ ਸ਼ਿਕਾਰ ਹਨ ਅਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਚ 79 ਕੈਂਸਰ ਦੇ ਮਰੀਜ਼ ਹਨ।

ABOUT THE AUTHOR

...view details