ਸ੍ਰੀ ਫਤਹਿਗੜ੍ਹ ਸਾਹਿਬ: ਸਥਾਨਕ ਖੇਤਰ 'ਚ ਸਨਿੱਚਰਵਾਰ ਨੂੰ ਨੈਸ਼ਨਲ ਲੋਕ ਅਦਾਲਤ ਲਗਾਈ ਗਈ। ਇਸ ਅਦਾਲਤ 'ਚ ਕੁੱਲ 13 ਬੈਂਚ ਲਗਾਏ ਸਨ, ਜਿਸ 'ਚ 1 ਹਜ਼ਾਰ ਦੇ ਕਰੀਬ ਮਾਮਲਿਆਂ ਦਾ ਨਿਪਟਾਰਾ ਜੱਜਾਂ ਵੱਲੋਂ ਕੀਤਾ ਗਿਆ। ਇਸ ਮੌਕੇ ਜੱਜ ਸਾਹਿਬ ਨੇ ਕਿਹਾ ਕਿ ਲੋਕ ਅਦਾਲਤਾਂ ਵਿੱਚ ਜਿੱਥੇ ਕੇਸਾਂ ਦਾ ਨਿਪਟਾਰਾ ਹੁੰਦਾ ਹੈ, ਉੱਥੇ ਹੀ ਅਦਾਲਤ 'ਚ ਜੋ ਰੁਪਏ ਫ਼ੀਸ ਦੇ ਤੌਰ ਤੇ ਭਰਾਏ ਹੁੰਦੇ ਹਨ ਉਹ ਵੀ ਵਾਪਸ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋਕ ਅਦਾਲਤਾਂ ਲਗਾਉਣ ਨਾਲ ਸਮੇਂ ਦੀ ਬਚਤ ਤਾਂ ਹੁੰਦੀ ਹੀ ਹੈ ਨਾਲ ਹੀ ਦੋਵੇ ਧਿਰਾ ਅਪਣੇ ਆਪ ਨੂੰ ਜਿਤਿਆ ਮਹਿਸੂਸ ਕਰਦੀਆਂ ਹਨ।
ਇਸ ਹੀ ਤਰ੍ਹਾਂ ਬਠਿਡਾ 'ਚ ਵੀ ਨੈਸ਼ਨਲ ਲੋਕ ਅਦਾਲਤ ਲਗਾਈ ਗਈ। ਇਸ ਅਦਾਲਤ ਵਿੱਚ ਕੁੱਲ 12 ਬੈਂਚ ਸਥਾਪਿਤ ਕੀਤੇ ਗਏ ਸਨ, ਜਿਸ 'ਚ 2500 ਦੇ ਕਰੀਬ ਕੇਸਾਂ ਦਾ ਨਿਪਟਾਰਾ ਦੋਹਾਂ ਧਿਰਾ ਦੀ ਰਜ਼ਾਮੰਦੀ ਨਾਲ ਕੀਤਾ ਗਿਆ। ਸੈਸ਼ਨ ਜੱਜ ਕਮਲਜੀਤ ਲਾਂਬਾ ਨੇ ਦੱਸਿਆ ਕਿ ਲੋਕ ਅਦਾਲਤ ਵਿੱਚ 400 ਕੇਸ ਰਜ਼ਾਮੰਦੀ ਨਾਲ ਨਿਪਟਾ ਲਏ ਗਏ ਹਨ।