ਸਾਹ ਲੈਣ 'ਚ ਮੁਸ਼ਕਲ ਆਉਣ ਕਾਰਨ ਨਾਇਕ ਹਵਲਦਾਰ ਦੀ ਲਦਾਖ 'ਚ ਹੋਈ ਮੌਤ - ਫ਼ਤਿਹਗੜ੍ਹ ਸਾਹਿਬ
ਹਲਕਾ ਅਮਲੋਹ ਦੇ ਪਿੰਡ ਰਾਏਪੁਰ ਰਾਈਆਂ ਦੇ ਰਹਿਣ ਵਾਲੇ ਨਾਇਕ ਹਵਲਦਾਰ ਗੁਰਜੰਟ ਸਿੰਘ ਦੀ ਲੇਹ ਲਦਾਖ ਚੀਨ ਬਾਰਡਰ ਉੱਤੇ ਸਾਹ ਲੈਣ ਦੀ ਮੁਸ਼ਕਲ ਕਾਰਨ ਮੌਤ ਹੋ ਗਈ।
ਸਾਹ ਲੈਣ 'ਚ ਮੁਸ਼ਕਲ ਆਉਣ ਕਾਰਨ ਨਾਇਕ ਹਵਲਦਾਰ ਦੀ ਲਦਾਖ 'ਚ ਹੋਈ ਮੌਤ
ਫ਼ਤਿਹਗੜ੍ਹ ਸਾਹਿਬ: ਹਲਕਾ ਅਮਲੋਹ ਦੇ ਪਿੰਡ ਰਾਏਪੁਰ ਰਾਈਆਂ ਦੇ ਰਹਿਣ ਵਾਲੇ ਨਾਇਕ ਹਵਲਦਾਰ ਗੁਰਜੰਟ ਸਿੰਘ ਦੀ ਲੇਹ ਲਦਾਖ ਚੀਨ ਬਾਰਡਰ ਉੱਤੇ ਸਾਹ ਲੈਣ ਦੀ ਮੁਸ਼ਕਲ ਕਾਰਨ ਮੌਤ ਹੋ ਗਈ। ਮ੍ਰਿਤਕ ਗੁਰਜੰਟ ਸਿੰਘ ਦੇ ਦੋ ਬੱਚੇ ਹਨ, ਪਰਿਵਾਰ ਨੂੰ ਇਸ ਦੀ ਮੌਤ ਦੀ ਖਬਰ ਅੱਜ ਦੁਪਹਿਰ 2 ਵਜੇ ਦੇ ਕਰੀਬ ਪਤਾ ਚੱਲੀ ਜਦੋਂ ਉਸਦੀ ਯੂਨਿਟ ਤੋਂ ਉਹਨਾਂ ਨੂੰ ਫ਼ੋਨ ਆਇਆ।