ਸ੍ਰੀ ਫਤਹਿਗੜ੍ਹ ਸਾਹਿਬ: ਪੰਜਾਬ ਦੀ ਏ ਕਲਾਸ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ (Municipal Council Mandi Gobindgarh) ਨੂੰ ਭਾਰਤ ਸਰਕਾਰ (Government of India) ਵੱਲੋਂ ਸਵੱਛ ਸਰਵੇਖਣ 2021 ਅਤੇ ਗਾਰਵੇਜ਼ ਫ੍ਰੀ ਸਿਟੀ ਦਾ ਰਿਜਲਟ ਐਲਾਨ ਕੀਤਾ ਗਿਆ ਹੈ। ਇਸ ਸੰਬਧੀ ਕੌਮੀ ਪੱਧਰ ਦਾ ਇੱਕ ਆਯੋਜਨ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਕੀਤਾ ਗਿਆ ਸੀ, ਜਿਸ ਵਿੱਚ ਸਮੁੱਚੇ ਭਾਰਤ ਵਿੱਚ ਇਸ ਅਭਿਆਨ ਤਹਿਤ ਵੱਖ-ਵੱਖ ਸ਼ਹਿਰਾਂ ਅਤੇ ਰਾਜਾਂ ਦੇ ਨਾਮ ਅਤੇ ਰੈਂਕ ਦੀ ਘੋਸ਼ਣਾ ਕੀਤੀ ਗਈ। ਇਸ ਦੌਰਾਨ ਮੰਡੀ ਗੋਬਿੰਦਗੜ੍ਹ (Mandi Gobindgarh) ਨੂੰ ਸਮੁੱਚੀ ਨੋਰਥ ਜੋਨ ਵਿੱਚੋਂ ਦੂਸਰਾ ਰੈਂਕ, ਅਤੇ ਗਾਰਵੇਜ ਫ੍ਰੀ ਸਿਟੀ ਸਟਾਰ ਰੇਟਿੰਗ-3 ਵਿੱਚ ਪਹਿਲਾਂ ਰੈਂਕ ਪ੍ਰਾਪਤ ਹੋਇਆ ਹੈ।
ਇਸ ਤੋਂ ਇਲਾਵਾ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ (Mandi Gobindgarh) ਨੂੰ ਨੋਰਥ ਜੋਨ ਵਿੱਚੋਂ Best Self Sustainable city ਵਿੱਚ ਵੀ ਪਹਿਲਾਂ ਰੈਂਕ ਪ੍ਰਾਪਤ ਹੋਇਆ ਹੈ। ਇਹ ਜਾਣਕਾਰੀ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ (Municipal Council Mandi Gobindgarh) ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ (President Harpreet Singh Prince) ਤੇ ਚੀਫ ਸੈਨੇਟਰੀ ਇੰਸਪੈਕਟਰ ਸੰਦੀਪ ਸ਼ਰਮਾ ਨੇ ਦਿੱਤੀ। ਮੰਤਰਾਲੇ ਵੱਲੋਂ ਇਹ ਅਭਿਆਨ ਦੇਸ਼ ਭਰ ਦੇ ਕਰੀਬ 50 ਹਜ਼ਾਰ ਤੋਂ 1 ਲੱਖ ਦੀ ਆਬਾਦੀ ਵਾਲੇ ਸ਼ਹਿਰਾਂ ਵਿੱਚੋਂ ਸਵੱਛ ਸਰਵੇਖਣ (Clean survey) 2021 ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਆਏ ਇਨ੍ਹਾਂ ਸ਼ਹਿਰਾਂ ਨੂੰ ਇਨਾਮਾਂ ਦੀ ਘੋਸ਼ਣਾ ਭਾਰਤ ਦੇ ਰਾਸ਼ਟਰਪਤੀ ਰਾਜਨਾਥ ਕੋਵਿੰਦ (President Rajnath Kovind) ਵੱਲੋਂ ਕੀਤੀ ਗਈ ਹੈ।