ਪੰਜਾਬ

punjab

ETV Bharat / state

ਬੇ-ਮੌਮਸੀ ਮੀਂਹ ਨਾਲ ਕਣਕ ਦੀ ਫਸਲ 'ਚ ਆਈ ਨਮੀ

ਹਾੜੀ ਦੀ ਫਸਲ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਪਰ ਬੇਮੌਸਮੀ ਮੀਂਹ ਹੋਣ ਨਾਲ ਕਿਸਾਨਾਂ ਨੂੰ ਆਪਣੀ ਪੱਕੀ ਫਸਲ ਲਈ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਫ਼ੋਟੋ
ਫ਼ੋਟੋ

By

Published : May 1, 2020, 9:27 AM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਹਾੜੀ ਦੀ ਫਸਲ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਪਰ ਬੇਮੌਸਮੀ ਮੀਂਹ ਹੋਣ ਨਾਲ ਕਿਸਾਨਾਂ ਨੂੰ ਆਪਣੀ ਪੱਕੀ ਫਸਲ ਲਈ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵੀਡੀਓ

ਕਿਸਾਨ ਨੇ ਕਿਹਾ ਕਿ 15 ਅਪ੍ਰੈਲ ਤੋਂ ਪੱਕੀ ਕਣਕ ਦੀ ਫਸਲ ਖ਼ਰੀਦ ਸ਼ੁਰੂ ਹੋ ਗਈ ਹੈ ਪਰ ਬੇ-ਮੌਸਮੀ ਮੀਂਹ ਪੈਣ ਨਾਲ ਕਿਸਾਨਾਂ ਦੀ ਫਸਲ 'ਚ ਨਮੀ ਹੋ ਗਈ ਜਿਸ ਨਾਲ ਕਿਸਾਨ ਆਪਣੀ ਫਸਲ ਦੀ ਕਟਾਈ ਨਹੀਂ ਕਰ ਪਾ ਰਹੇ ਹਨ। ਇਸ ਉਪਰੰਤ ਕਿਸਾਨਾਂ ਨੂੰ ਕਣਕ ਦੀ ਖ਼ਰੀਦ ਕਰਨ 'ਚ ਮੁਸ਼ਕਲ ਹੋ ਰਹੀ ਹੈ।

ਇਹ ਵੀ ਪੜ੍ਹੋ:ਬਠਿੰਡਾ: ਨਾਦੇਂੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ 'ਚ ਦੋ ਵਿਅਕਤੀ ਪਾਏ ਗਏ ਕੋਰੋਨਾ ਪੌਜ਼ੀਟਿਵ

ਕਿਸਾਨ ਨੇ ਦੱਸਿਆ ਕਿ ਇਸ ਵਾਰ ਕਣਕ ਦੀ ਕਟਾਈ ਪਹਿਲਾਂ ਹੀ 15 ਦਿਨਾਂ ਦੀ ਦੇਰੀ ਨਾਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਪਹਿਲਾਂ ਤਾਂ ਠੰਢ ਜ਼ਿਆਦਾ ਸਮਾਂ ਚਲੀ ਹੈ ਤੇ ਹੁਣ ਦੂਜਾ ਬੇ-ਮੌਸਮੀ ਮੀਂਹ ਪੈਣ ਲੱਗ ਪਿਆ ਹੈ ਜਿਸ ਨਾਲ ਫਸਲ ਪਾਣੀ ਖੜਾ ਹੋ ਜਾਦਾ ਹੈ ਜਿਸ ਕਰਕੇ ਫਸਲ ਨੂੰ ਕੱਟਣ ਦੇ ਵਿੱਚ ਮੁਸ਼ਕਲ ਆ ਰਹੀ ਹੈ।

ABOUT THE AUTHOR

...view details