ਫਤਹਿਗੜ੍ਹ ਸਾਹਿਬ:ਆਮ ਆਦਮੀ ਪਾਰਟੀ ਵੱਲੋਂ ਸੂਬੇ ਵਿੱਚ ਵਿਕਾਸ ਕਾਰਜਾਂ ਦੇ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਲਈ ਲਗਾਤਾਰ ਕਾਰਜ ਕੀਤੇ ਜਾ ਰਹੇ ਹਨ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਆਪ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵੱਲੋਂ ਲਿੰਕਨ ਕਾਲਜ ਰੋਡ ਤੇ ਸੀਵਰੇਜ ਪਾਉਣ ਦਾ ਉਦਘਾਟਨ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਧਾਇਕ ਲਖਵੀਰ ਰਾਏ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾ ਅਨੁਸਾਰ ਸ਼ਹਿਰ ਵਿੱਚ ਵਿਕਾਸ ਦੇ ਕੰਮ ਵੱਡੇ ਪੱਧਰ 'ਤੇ ਕਰਵਾਏ ਜਾ ਰਹੇ ਹਨ, ਇਸੇ ਤਹਿਤ ਲਿੰਕਨ ਕਾਲਜ ਰੋਡ ਉੱਤੇ ਕਰੀਬ 70 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ, ਇਸ ਨਾਲ ਲਿੰਕਨ ਕਾਲਜ ਰੋਡ ਦੇ ਆਸ-ਪਾਸ ਦੀਆਂ ਗਲੀਆਂ ਦੇ ਸੀਵਰੇਜ ਨੂੰ ਮੇਨ ਸੀਵਰੇਜ ਨਾਲ ਜੋੜ ਦਿੱਤਾ ਜਾਵੇਗਾ।
Fatehgarh Sahib News: ਲਿੰਕਨ ਕਾਲਜ ਰੋਡ 'ਤੇ 70 ਲੱਖ ਰੁਪਏ ਦੀ ਲਾਗਤ ਨਾਲ ਬਣੇਗਾ ਸੀਵਰੇਜ, ਵਿਧਾਇਕ ਲਖਵੀਰ ਰਾਏ ਨੇ ਕੀਤਾ ਉਦਘਾਟਨ - 70 ਲੱਖ
ਆਪ ਵਿਧਾਇਕ ਲਖਵੀਰ ਸਿੰਘ ਰਾਏ ਵੱਲੋਂ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਲਿੰਕਨ ਕਾਲਜ ਰੋਡ ਦੇ ਸੀਵਰੇਜ ਦਾ ਉਦਘਾਟਨ ਕੀਤਾ ਗਿਆ,ਉਨਾਂ ਦਾ ਕਹਿਣਾ ਹੈ ਕਿ ਗ੍ਰਾਂਟਾ ਦੀ ਘਾਟ ਨਹੀਂ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਇਹ ਕਾਰਜ ਇਦਾਂ ਹੀ ਜਾਰੀ ਰਹਿਣਗੇ।
ਬਿਨਾਂ ਪੱਖਪਾਤ ਤੋਂ ਕੀਤੇ ਇਹਨਾਂ ਕੰਮਾਂ ਤੋਂ ਲੋਕ ਖੁਸ਼ ਵੀ ਨਜ਼ਰ ਆ ਰਹੇ:ਉਹਨਾਂ ਦੱਸਿਆ ਕਿ ਸ਼ਹਿਰ ਵਿੱਚ 10 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਵੱਖ-ਵੱਖ ਥਾਵਾ ਉੱਤੇ ਸੀਵਰੇਜ ਪਾਉਣ ਦਾ ਕੰਮ ਚੱਲ ਰਿਹਾ ਹੈ। ਵਿਧਾਇਕ ਲਖਵੀਰ ਰਾਏ ਨੇ ਕਿਹਾ ਕਿ ਵਿਕਾਸ ਕੰਮ ਵੱਡੀ ਪੱਧਰ 'ਤੇ ਚੱਲ ਰਹੇ ਹਨ। ਵਿਕਾਸ ਕੰਮਾ ਲਈ ਗਰਾਂਟਾਂ ਦੀ ਘਾਟ ਨਹੀ ਆਉਣ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਵਿਕਾਸ ਕੰਮ ਵੱਡੀ ਪੱਧਰ 'ਤੇ ਚੱਲ ਰਹੇ ਹਨ ਅਤੇ ਬਿਨਾਂ ਪੱਖਪਾਤ ਤੋਂ ਕੀਤੇ ਇਹਨਾਂ ਕੰਮਾਂ ਤੋਂ ਲੋਕ ਖੁਸ਼ ਵੀ ਨਜ਼ਰ ਆ ਰਹੇ ਹਨ। ਲਖਵੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਹੁਣ ਤੱਕ ਨੌਜਵਾਨਾ ਨੂੰ ਰੋਜਗਾਰ ਦੇਣ ਲਈ 29 ਹਜਾਰ ਤੋਂ ਸਰਕਾਰੀ ਨੌਕਰੀਆਂ ਦਿੱਤੀਆ ਗਈਆਂ ਹਨ, ਜਨਤਾ ਦੇ ਬਿਜਲੀ ਦੇ ਬਿੱਲ ਮਾਫ ਕਰ ਦਿੱਤੇ ਗਏ ਹਨ, ਲੋਕਾ ਨੂੰ ਸਿਹਤ ਸਹੁਲਤਾਂ ਦੇਣ ਲਈ ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ। ਇੰਨਾਂ ਹੀ ਨਹੀਂ ਸਭ ਤੋਂ ਵੱਡੀ ਪਹਿਲਾ ਜੋ ਭ੍ਰਿਸ਼ਟਾਚਰ ਨੂੰ ਖਤਮ ਕਰਨ ਲਈ ਵਿੱਢੀ ਗਈ ਹੈ ਉਸ ਵਿਚ ਵੀ ਸਫਲਤਾ ਹਾਸਿਲ ਹੋ ਰਹੀ ਹੈ। ਵਿਜੀਲੈਂਸ ਵੱਲੋਂ ਰਿਸ਼ਵਤਖੋਰ ਫੜ੍ਹੇ ਜਾ ਰਹੇ ਹਨ,ਪਾਰਟੀ ਦੇ ਵਿਧਾਇਕ ਤੇ ਆਗੂ ਪਿੰਡਾ ਤੇ ਸ਼ਹਿਰਾ ਵਿਚ ਲੋਕਾ ਨੂੰ ਮਿਲਕੇ ਉਨ੍ਹਾ ਦੇ ਮਸਲੇ ਹੱਲ੍ਹ ਕਰਵਾ ਰਹੇ ਹਨ।
ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਲਖਵੀਰ ਸਿੰਘ ਵੱਲੋਂ ਅਜਿਹੇ ਕਈ ਕਾਰਜ ਕੀਤੇ ਗਏ ਹਨ ਜਿੰਨਾਂ ਨਾਲ ਲੋਕਾਂ ਦੀਆਂ ਸਮਸਿਆਵਾਂ ਦਾ ਹਲ ਹੋਇਆ ਹੈ ਅਤੇ ਹੁਣ ਇਸ ਲਿੰਕਨ ਕਾਲਜ ਰੋਡ ਦੀ ਵੱਡੀ ਸਮੱਸਿਆ ਤੋਂ ਵੀ ਲੋਕਾਂ ਨੂੰ ਰਾਹਤ ਮਿਲੇਗੀ।