ਸ੍ਰੀ ਫਤਹਿਗੜ੍ਹ ਸਾਹਿਬ :ਫਤਹਿਗੜ੍ਹ ਸਾਹਿਬ ਦੇ ਵਿਕਾਸ ਕਾਰਜਾਂ ਲਈ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੱਲੋਂ ਆਪਣੇ ਚੈੱਕ ਵੰਡੇ ਗਏ ਹਨ। ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ 1 ਕਰੋੜ 4 ਲੱਖ 2 ਹਜ਼ਾਰ ਰੁਪਏ ਦੇ ਚੈੱਕ ਤਕਸੀਮ ਕੀਤੇ ਗਏ ਹਨ।
ਵਿਕਾਸ ਕਾਰਜਾਂ ਲਈ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਨੇ 1 ਕਰੋੜ 4 ਲੱਖ 2 ਹਜ਼ਾਰ ਰੁਪਏ ਦੇ ਵੰਡੇ ਚੈੱਕ - ਫਤਹਿਗੜ੍ਹ ਸਾਹਿਬ ਦੀਆਂ ਖਬਰਾਂ
ਫਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਵਿਕਾਸ ਕਾਰਜਾਂ ਲਈ 1 ਕਰੋੜ 4 ਲੱਖ 2 ਹਜ਼ਾਰ ਰੁਪਏ ਦੇ ਚੈੱਕ ਤਕਸੀਮ ਕੀਤੇ ਹਨ। ਪੜ੍ਹੋ ਪੂਰੀ ਖਬਰ...
ਚੌਥੀ ਵਾਰ ਵੰਡੇ ਚੈੱਕ :ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦਾ ਪੈਸਾ ਲੋਕਾਂ ਦੀਆਂ ਸੁੱਖ ਸਹੂਲਤਾਂ ਲਈ ਵਿਕਾਸ ਕਾਰਜਾਂ ਉੱਤੇ ਲਗਾਇਆ ਜਾ ਰਿਹਾ ਹੈ। 15 ਦਿਨਾਂ ਦੇ ਵਿੱਚ ਅੱਜ ਚੌਥੀ ਵਾਰੀ ਵਿਕਾਸ ਕਾਰਜਾਂ ਦੇ ਲਈ ਚੈੱਕ ਦਿੱਤੇ ਗਏ ਹਨ। ਉਹਨਾਂ ਨੇ ਕਿਹਾ ਕਿ ਰੰਗਲਾ ਪੰਜਾਬ ਬਣਾਉਣ ਲਈ ਵਿਕਾਸ ਕਾਰਜ ਜੰਗੀ ਪੱਧਰ ਤੇ ਜਾਰੀ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਸਰਕਾਰ ਦੇ ਖਜ਼ਾਨੇ ਦਾ ਮੂੰਹ ਜਨਤਾ ਵੱਲ ਕਰ ਦਿੱਤਾ ਗਿਆ ਹੈ, ਜਿਥੇ ਜਨਤਾ ਨਾਲ ਕੀਤੇ ਵਾਅਦੇ ਇੱਕ-ਇੱਕ ਕਰਕੇ ਪੂਰੇ ਕੀਤੇ ਜਾ ਰਹੇ ਹਨ। ਇਸਦੇ ਨਾਲ ਹੀ ਨੌਜਵਾਨ ਪੀੜੀ ਨੂੰ ਰੁਜ਼ਗਾਰ ਦੇਣ ਦੇ ਲਈ ਨਵੀਆਂ ਨੌਕਰੀਆਂ ਵੀ ਕੱਢੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਸਰਕਾਰ ਕਈ ਵੱਡੇ ਫੈਸਲੇ ਜਨਤਾ ਦੇ ਹੱਕ ਵਿੱਚ ਲੈ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਹੋਰ ਵਧੀਆ ਬਣਾਉਣ ਲਈ ਸਰਕਾਰ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਐੱਮਐੱਲਏ ਨੇ ਕਿਹਾ ਕਿ ਉਹਨਾਂ ਵੱਲੋਂ ਆਪਣੇ ਹਲਕੇ ਨੇ ਸੂਬੇ ਦਾ ਨੰਬਰ ਇਕ ਹਲਕਾ ਬਣਾਉਣ ਦੇ ਲਈ ਯਤਨ ਜਾਰੀ ਗ੍ਰਾਂਟਾਂ ਦਿੱਤੀਆ ਜਾ ਰਹੀਆਂ ਹਨ। ਜਿੱਥੇ ਵੀ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਗ੍ਰਾਂਟ ਦੀ ਜ਼ਰੂਰਤ ਹੈ, ਉਥੇ ਗ੍ਰਾਂਟ ਦਿੱਤੀ ਜਾ ਰਹੀ ਹੈ। ਅੱਜ ਜੋ ਗ੍ਰਾਂਟਾਂ ਦਿੱਤੀਆਂ ਗਈਆ ਹਨ, ਉਸਦੇ ਨਾਲ ਸੀਵਰੇਜ ਦਾ ਪ੍ਰਬੰਧ, ਸੋਲਰ ਲਾਈਟਾਂ ਅਤੇ ਹੋਰ ਵਿਕਾਸ ਕਾਰਜ ਪੂਰੇ ਕੀਤੇ ਜਾਣਗੇ।