ਫਤਿਹਗੜ੍ਹ ਸਾਹਿਬ: ਹਲਕਾ ਅਮਲੋਹ ਦੇ ਵਿਧਾਇਕਾ ਕਾਕਾ ਰਣਦੀਪ ਸਿੰਘ ਮੰਡੀ ਗੋਬਿੰਦਗੜ੍ਹ ਦੇ ਨੇੜਲੇ ਪਿੰਡ ਚਤਰਪੁਰਾ ਵਿੱਚ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਸਨ। ਉੱਥੇ ਹੀ ਉਨ੍ਹਾਂ ਨੇ ਅਕਾਲੀ-ਭਾਜਪਾ ਵਿਚਕਾਰ ਪੈਦਾ ਹੋਏ ਮਤਭੇਦਾਂ ਬਾਰੇ ਬੋਲਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਪਾਰਟੀ ਦਾ ਆਪਸੀ ਮਾਮਲਾ ਹੈ। ਇਸ ਸਬੰਧ ਵਿੱਚ ਮੋਦੀ ਸਾਹਿਬ, ਅਮਿਤ ਸ਼ਾਹ ਜਾਂ ਫਿਰ ਬਾਦਲ ਸਾਹਿਬ ਹੀ ਦੱਸ ਸਕਦੇ ਹਨ।
'ਦੇਸ਼ ਦੀ ਰਾਜਨੀਤੀ ਦਾ ਮਿਆਰ ਡਿੱਗਦਾ ਜਾ ਰਿਹੈ' - ਅਕਾਲੀ-ਭਾਜਪਾ ਗੱਠਜੋੜ
ਹਲਕਾ ਅਮਲੋਹ ਦੇ ਵਿਧਾਇਕਾ ਕਾਕਾ ਰਣਦੀਪ ਸਿੰਘ ਮੰਡੀ ਗੋਬਿੰਦਗੜ੍ਹ ਦੇ ਨੇੜਲੇ ਪਿੰਡ ਚਤਰਪੁਰਾ ਵਿੱਚ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਸਨ। ਉੱਥੇ ਹੀ ਉਨ੍ਹਾਂ ਨੇ ਅਕਾਲੀ-ਭਾਜਪਾ ਵਿਚਕਾਰ ਪੈਦਾ ਹੋਏ ਮਤਭੇਦ ਬਾਰੇ ਬੋਲਿਆ।
ਵਿਧਾਇਕ ਰਣਦੀਪ ਸਿੰਘ ਨੇ ਕਿਹਾ ਕਿ ਦੇਸ਼ ਦੀ ਰਾਜਨੀਤੀ ਦਾ ਮਿਆਰ ਦਿਨ-ਬ-ਦਿਨ ਡਿੱਗਦਾ ਜਾ ਰਿਹਾ ਹੈ, ਜਿਸ ਨੂੰ ਸੰਭਾਲਣ ਤੇ ਉੱਚਾ ਚੁੱਕਣ ਦੀ ਜ਼ਰੂਰਤ ਹੈ। ਉੱਥੇ ਹੀ ਸੁਨੀਲ ਜਾਖੜ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਪ੍ਰਣਾਲੀ 'ਤੇ ਸਵਾਲ ਖੜ੍ਹੇ ਕਰਨ 'ਤੇ ਬੋਲਦਿਆਂ ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਸਰਕਾਰੀ ਅਧਿਕਾਰੀਆਂ ਦੇ ਕੰਮਾਂ 'ਤੇ ਸਵਾਲ ਚੁੱਕੇ ਹਨ। ਇਸ ਦੇ ਨਾਲ ਹੀ ਸੁਨੀਲ ਜਾਖੜ ਦਾ ਪਰਿਵਾਰ ਬਹੁਤ ਪੁਰਾਣਾ ਪਾਰਟੀ ਨਾਲ ਜੁੜਿਆ ਹੋਇਆ ਹੈ, ਕੋਈ ਨਵੇਂ ਨਹੀਂ ਹਨ, ਜੋ ਵੀ ਸਵਾਲ ਚੁੱਕੇ ਹਨ ਉਹ ਬਹੁਤ ਸੋਚ ਸਮਝ ਕੇ ਹੀ ਚੁੱਕੇ ਹੋਣਗੇ।
ਉੱਥੇ ਹੀ ਸਿੱਧੂ ਨੂੰ ਸਟਾਰ ਪ੍ਰਚਾਰਕ ਦੇ ਤੌਰ 'ਤੇ ਉਤਾਰੇ ਜਾਣ ਤੇ ਆਉਣ ਵਾਲੇ ਸਮੇਂ ਵਿੱਚ ਜ਼ਿੰਮੇਦਾਰੀ ਦੇਣ ਦੇ ਸੁਆਲ 'ਤੇ ਉਨ੍ਹਾਂ ਕਿਹਾ ਕਿ ਹਾਈਕਮਾਨ ਨੇ ਸੋਚ ਸਮਝ ਕੇ ਉਨ੍ਹਾਂ ਨੂੰ ਚੁਣਿਆ ਹੋਵੇਗਾ।