ਸ੍ਰੀ ਫ਼ਤਿਹਗੜ੍ਹ ਸਾਹਿਬ:ਅੱਜ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਅਮਲੋਹ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਅੱਜ 2 ਕਰੋੜ 40 ਦੀ ਲਾਗਤ ਨਾਲ ਵਿਕਾਸ ਦੇ ਕੰਮ ਸ਼ੁਰੂ ਕੀਤੇ ਗਏ ਹਨ ਅਤੇ ਪੋਣੇ ਪੰਜ ਕਰੋੜ ਦੀ ਰਾਸ਼ੀ ਸ਼ਹਿਰ ਦੇ ਵਿਕਾਸ ਲਈ ਜਾਰੀ ਹੋਈ ਹੈ। ਉਥੇ ਹੀ 42 ਕਰੋੜ ਦੇ ਕਰੀਬ ਰਾਸ਼ੀ ਮੰਡੀ ਗੋਬਿੰਦਗੜ੍ਹ, ਅਮਲੋਹ ਨਾਭਾ ਅਤੇ ਭਵਾਨੀਗੜ੍ਹ ਸੜਕ ਲਈ ਜਾਰੀ ਹੋ ਚੁੱਕੀ ਹੈ।
ਪੌਣੇ ਤਿੰਨ ਕਰੋੜ ਦਾ ਕੰਮ ਸ਼ੁਰੂ: ਇਸ ਮੌਕੇ ਗੱਲਬਾਤ ਕਰਦੇ ਹੋਏ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਬੀਤੇ ਦਿਨ ਉਹਨਾਂ ਵਲੋਂ ਕਰੀਬ ਪੰਜ ਕਰੋੜ ਰੁਪਏ ਦੀ ਰਾਸ਼ੀ ਨਗਰ ਕੌਂਸਲ ਅਮਲੋਹ ਨੂੰ ਜਾਰੀ ਕੀਤੀ ਗਈ ਸੀ। ਜਿਸ ਦੇ ਤਹਿਤ ਅੱਜ ਅਮਲੋਹ ਦੇ ਵਿੱਚ 2 ਕਰੋੜ 40 ਦੀ ਲਾਗਤ ਨਾਲ ਵਿਕਾਸ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਅਮਲੋਹ ਦੇ ਖੰਨਾ ਰੋਡ ਤੋਂ ਮੰਡੀ ਗੋਬਿੰਦਗੜ੍ਹ ਚੌਕ ਨੂੰ ਸੜਕ ਦੇ ਦੋਨਾਂ ਪਾਸੇ ਇੰਟਰਲਾਕਿੰਗ ਟੈਲ ਲਗਾਈ ਜਾਵੇਗੀ। ਉਥੇ ਹੀ ਬੁੱਗਾ ਚੌਂਕ ਦੇ ਵਿੱਚ ਪਬਲਿਕ ਬਾਥਰੂਮ ਬਣਾਏ ਜਾਣਗੇ।