ਸ੍ਰੀ ਫ਼ਤਹਿਗੜ੍ਹ ਸਾਹਿਬ :ਸ੍ਰੀਫ਼ਤਹਿਗੜ੍ਹ ਸਾਹਿਬ ਵਿਖੇ 'ਦੀ ਰੈਵੀਨਿਊ ਪਟਵਾਰ ਯੂਨੀਅਨ (Patwar Union Meeting) ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੇ 'ਦ ਕਾਨੂੰਗੋ ਐਸੋਸੀਏਸ਼ਨ ਦੀ ਇਕ ਵਿਸ਼ੇਸ਼ ਮੀਟਿੰਗ ਹੋਈ ਹੈ। ਇਸ ਵਿੱਚ ਕਾਨੂੰਗੋ ਐਸੋਸੀਏਸ਼ਨ ਦੇ ਸਾਬਕਾ ਸੂਬਾ ਪ੍ਰਧਾਨ ਮੋਹਨ ਸਿੰਘ ਭੇਡਪੁਰਾ ਤੇ ਰੈਵੀਨਿਊ ਪਟਵਾਰ ਯੂਨੀਅਨ ਦੇ ਸੂਬਾ (Kanungo Association) ਮੀਤ ਪ੍ਰਧਾਨ ਪ੍ਰਿੰਸਜੀਤ ਸਿੰਘ ਵੀ ਪਹੁੰਚੇ। ਉਹਨਾਂ ਨੇ ਦੱਸਿਆ ਕਿ 'ਦ ਪੰਜਾਬ ਰੈਵੀਨਿਊ ਪਟਵਾਰ ਯੂਨੀਅਨ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਪਟਵਾਰੀ-ਕਾਨੂੰਗੋ ਵੱਲੋਂ ਸਿਰਫ ਪੱਕੇ ਸਰਕਲਾਂ ਦਾ ਕੰਮ ਅਤੇ ਵਾਧੂ ਸਰਕਲਾਂ ਵਿੱਚ ਕੁਦਰਤੀ ਆਫਤ ਹੜਾਂ ਦਾ ਸਾਰਾ ਕੰਮ ਕੀਤਾ ਜਾਵੇਗਾ। ਹੋਰ ਵਾਧੂ ਕੰਮ ਨਹੀਂ ਕੀਤਾ ਜਾਵੇਗਾ।
ਹੋਰ ਵਾਧੂ ਕੰਮ ਨਹੀਂ :ਆਗੂਆਂ ਨੇ ਕਿਹਾ ਕਿ ਕੱਲ ਪੰਜਾਬ ਦੇ ਪਟਵਾਰੀਆਂ ਵਲੋਂ ਕਲਮ ਛੋੜ ਹੜਤਾਲ ਦੇ ਫੈਸਲਾ ਲਿਆ ਗਿਆ ਸੀ ਪਰ ਅੱਜ ਦ ਪੰਜਾਬ ਰੈਵੀਨਿਊ ਪਟਵਾਰ ਯੂਨੀਅਨ ਵਲੋਂ ਫੈਸਲਾ ਲਿਆ ਗਿਆ ਹੈ ਕਿ ਪਟਵਾਰੀ/ਕਾਨੂੰਗੋ ਵੱਲੋਂ ਸਿਰਫ ਪੱਕੇ ਸਰਕਲਾਂ ਦਾ ਕੰਮ ਅਤੇ ਵਾਧੂ ਸਰਕਲਾਂ ਵਿੱਚ ਕੁਦਰਤੀ ਆਫਤ ਹੜਾਂ ਦਾ ਸਾਰਾ ਕੰਮ ਕੀਤਾ ਜਾਵੇਗਾ। ਹੋਰ ਵਾਧੂ ਕੰਮ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨਵੇਂ ਪਟਵਾਰੀ ਰੱਖਣਾ ਚਾਹੁੰਦ ਹੈ ਤਾਂ ਬਹੁਤ ਹੀ ਵਧੀਆ ਗੱਲ ਹੈ ਪਰ ਉਹ ਹੁਣ ਵਾਧੂ ਸਰਕਲ ਦਾ ਕੰਮ ਨਹੀਂ ਕਰਨਗੇ ਕਿਉਕਿ ਉਹਨਾਂ ਨੂੰ ਤਨਖ਼ਾਹ ਸਿਰਫ ਇਕ ਸਰਕਲ ਦੀ ਹੀ ਮਿਲਦੀ ਹੈ। ਇਸ ਸਰਕਾਰ ਨੇ ਜੋ ਮੰਗਾਂ ਉਹਨਾਂ ਨਾਲ ਕੀਤੀਆਂ ਸੀ ਉਹਨਾਂ ਨੂੰ ਪੂਰਾ ਕਰਕੇ ਕਿਉਕਿ ਪਟਵਾਰੀ ਦੀ ਟ੍ਰੇਨਿੰਗ ਕਰ ਰਹੇ ਬਹੁਤ ਬੱਚੇ ਛੱਡ ਕੇ ਚਲੇ ਗਏ ਹਨ ਕਿਉਕਿ ਉਹਨਾਂ ਨੂੰ ਬਣਦੀ ਤਨਖ਼ਾਹ ਨਹੀਂ ਦਿੱਤੀ ਜਾ ਰਹੀ ਸੀ।