ਪੰਜਾਬ

punjab

ETV Bharat / state

ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ, ਹਸਪਤਾਲ ਦੇ ਘਟੀਆ ਪ੍ਰਸ਼ਾਸਨ ਦੀ ਖੁੱਲ੍ਹੀ ਪੋਲ - ਵਾਇਰਲ ਵੀਡੀਓ

ਮੰਡੀ ਗੋਬਿੰਦਗੜ੍ਹ ਦੇ ਇੱਕ ਹਸਪਤਾਲ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਇਲਾਜ ਲਈ ਆਏ ਮਰੀਜ ਡਾਕਟਰ ਦਾ ਇੰਤਜ਼ਾਰ ਕਰਦੇ ਨਜ਼ਰ ਆ ਰਹੇ ਹਨ।

ਸਿਵਲ ਸਰਜਨ ਐਨ ਕੇ ਅਗਰਵਾਲ
ਸਿਵਲ ਸਰਜਨ ਐਨ ਕੇ ਅਗਰਵਾਲ

By

Published : Apr 8, 2020, 7:23 PM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਮੰਡੀ ਗੋਬਿੰਦਗੜ੍ਹ ਦੇ ਇੱਕ ਹਸਪਤਾਲ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਇਲਾਜ ਲਈ ਆਏ ਮਰੀਜ ਡਾਕਟਰ ਦਾ ਇੰਤਜ਼ਾਰ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਵਿਅਕਤੀ ਦਾ ਕਹਿਣਾ ਹੈ ਕਿ ਉਸ ਦੇ ਦੋ ਸਾਲਾ ਬੱਚੇ ਦੇ ਕੰਨ 'ਚ ਡੱਕਾ ਚਲਾ ਗਿਆ ਸੀ ਜਿਸ ਦੇ ਇਲਾਜ ਲਈ ਉਹ ਡਾਕਟਰ ਕੋਲ ਆਇਆ ਸੀ ਪਰ ਡਾਕਟਰ ਨੇ ਚੈਕ ਕਰਨ ਦੀ ਥਾਂ ਉਸ ਨੂੰ ਪਟਿਆਲਾ ਜਾ ਚੈਕ ਕਰਾਉਣ ਦੀ ਗੱਲ ਆਖੀ ਹੈ। ਦੂਜੇ ਪਾਸੇ ਡਾਕਟਰ ਦਾ ਕਹਿਣਾ ਹੈ ਕਿ ਉਹ ਲਗਾਤਾਰ ਡਿਊਟੀ 'ਤੇ ਮੌਜੂਦ ਹੈ ਅਤੇ ਚੈਕਅੱਪ ਕਰ ਰਿਹਾ ਹੈ।

ਵੋੇਖੋ ਵੀਡੀਓ

ਵਾਇਰਲ ਵੀਡੀਓ

ਵੋੇਖੋ ਵੀਡੀਓ
ਦੂਜੇ ਪਸੇ ਜਦੋਂ ਇਸ ਸੰਬੰਧੀ ਸਿਵਲ ਸਰਜਨ ਐਨ ਕੇ ਅਗਰਵਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਵਾਇਰਲ ਵੀਡੀਓ ਦੀ ਇਸ ਸਾਰੀ ਘਟਨਾ ਨੂੰ ਨਕਾਰਦਿਆਂ ਇਸ ਵੀਡੀਓ ਨੂੰ ਕੁੱਝ ਸ਼ਰਾਰਾਤੀ ਅਨਸਰਾਂ ਦੀ ਸ਼ਰਾਰਤ ਕਰਾਰ ਦਿੱਤਾ ਹੈ। ਸਿਵਲ ਸਰਜਨ ਨੇ ਕਿਹਾ ਕਿ ਉਨ੍ਹਾਂ ਦੇ ਡਾਕਟਰ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ। ਉਨ੍ਹਾਂ ਬੱਚੇ ਦਾ ਚੈਕਅੱਪ ਨਾ ਕਰਨ ਪਿੱਛੇ ਸਿਰਫ ਈਐੱਨਟੀ ਡਾਕਟਰ ਵੱਲੋਂ ਇਸ ਕੰਮ ਨੂੰ ਕੀਤੇ ਜਾਣ ਦਾ ਹਵਾਲਾ ਦਿੱਤਾ।

ABOUT THE AUTHOR

...view details