ਸ਼੍ਰੀ ਫ਼ਤਹਿਗੜ੍ਹ ਸਾਹਿਬ: ਮੰਡੀ ਗੋਬਿੰਦਗੜ੍ਹ ਦੇ ਮਹੱਲਾ ਇਕਬਾਲ ਨਗਰ ਵਿੱਚ ਸਥਿਤ ਧਰਮਸ਼ਾਲਾ ਵਿਚ ਬਣੇ ਇੱਕ ਆਂਗਣਵਾੜੀ ਸੈਂਟਰ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਸੈਂਟਰ ਵਿੱਚ ਬਿਜਲੀ ਦਾ ਪ੍ਰਬੰਧ ਨਾ ਹੋਣ ਕਾਰਨ ਗਰਮੀ ਵਿੱਚ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ। ਜਿਥੇ ਇਹ ਬੱਚੇ ਪਿਛਲੇ ਕਈ ਸਾਲਾਂ ਤੋਂ ਗਰਮੀ ਵਿੱਚ ਬੈਠਣ ਲਈ ਮਜਬੂਰ ਹਨ, ਉਥੇ ਹੀ ਬੱਚੇ ਪੀਣ ਵਾਲੇ ਪਾਣੀ ਨੂੰ ਵੀ ਤਰਸ ਰਹੇ ਹਨ। ਆਂਗਣਵਾੜੀ ਸਕੂਲ ਦੀ ਹਾਲਤ ਬਹੁਤ ਤਰਸਯੋਗ ਹੈ ਅਤੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ।
ਮੰਡੀ ਗੋਬਿੰਦਗੜ੍ਹ ਆਂਗਨਵਾੜੀ ਸੈਂਟਰ ਬੁਨਿਆਦੀ ਸਹੂਲਤਾਂ ਤੋਂ ਸੱਖਣਾ, ਪੀਣ ਵਾਲੇ ਪਣੀ ਨੂੰ ਤਰਸ ਰਹੇ ਬੱਚੇ
ਖੰਨਾ ਲਾਗੇ ਮੰਡੀ ਗੋਬਿੰਦਗੜ੍ਹ ਵਿੱਚ ਬਣੇ ਇਕ ਆਂਗਨਵਾੜੀ ਸੈਂਟਰ ਵਿੱਚ ਬੱਚਿਆਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਅਤੇ ਹੋਰ ਸਹੂਲਤਾਂ ਲਈ ਪਰੇਸ਼ਾਨੀ ਝੱਲਣੀ ਪੈ ਰਹੀ ਹੈ।
ਲੰਬੇ ਸਮੇਂ ਤੋਂ ਝੱਲ ਰਹੇ ਬੱਚੇ ਪਰੇਸ਼ਾਨੀ:ਬੱਚਿਆਂ ਅਤੇ ਸਟਾਫ ਲਈ ਬਣਾਏ ਗਏ ਵਾਸ਼ਰੂਮ ਦੇ ਵਿੱਚ ਵੀ ਪਾਣੀ ਦੀ ਸੁਵਿਧਾ ਉਪਲਬਧ ਨਹੀਂ ਹੈ। ਇਸ ਸਾਰੇ ਮਾਮਲੇ ਬਾਰੇ ਆਂਗਣਵਾੜੀ ਵਿੱਚ ਪੜ੍ਹਾਉਣ ਵਾਲੀ ਟੀਚਰ ਨੇ ਦੱਸਿਆ ਕਿ ਉਹ ਪਿਛਲੇ ਸੱਤ ਮਹੀਨਿਆਂ ਤੋਂ ਇਸ ਸਕੂਲ ਵਿੱਚ ਟੀਚਰ ਹੈ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਦੀ ਮਾਤਾ ਇਸ ਸਕੂਲ ਵਿੱਚ ਟੀਚਰ ਸੀ। ਉਨ੍ਹਾਂ ਕਿਹਾ ਕਿ ਮੇਰੀ ਮਾਤਾ ਦੇ ਵੇਲੇ ਵੀ ਸਮੱਸਿਆ ਇਸੇ ਤਰ੍ਹਾਂ ਸੀ। ਇਸ ਸਮੱਸਿਆ ਬਾਰੇ ਮੇਰੀ ਮਾਤਾ ਨੇ ਸਬੰਧਿਤ ਵਿਭਾਗਾ ਅਤੇ ਮੌਜੂਦਾ ਐੱਮਸੀ ਨੂੰ ਵੀ ਜਾਣੂ ਕਰਵਾਇਆ ਪਰ ਸਥਿਤੀ ਨਹੀਂ ਬਦਲੀ। ਮੇਰੀ ਮਾਤਾ ਦੀ ਮੌਤ ਪਿੱਛੋਂ ਇਹ ਨੌਕਰੀ ਮੈਨੂੰ ਮਿਲੀ। ਮੈਨੂੰ ਲਗਭਗ ਸੱਤ ਮਹੀਨੇ ਹੋ ਗਏ ਅਤੇ ਮੈਂ ਵੀ ਇਸ ਸਮੱਸਿਆ ਬਾਰੇ ਵਾਰਡ ਦੇ ਐਮਸੀ ਰਵਨੀਤ ਬਿੱਟੂ ਨੂੰ ਕਈ ਵਾਰ ਜਾਣੂ ਕਰਵਾਇਆ ਪਰ ਉਨ੍ਹਾਂ ਵੱਲੋਂ ਵੀ ਕੋਈ ਹੱਲ ਨਹੀਂ ਕੀਤਾ ਗਿਆ।
- 3 ਦਿਨ ਬੰਦ ਰਹੇਗੀ ਰੋਡਵੇਜ਼ ਦੀ ਲਾਰੀ, ਪੰਜਾਬ ਰੋਡਵੇਜ਼ ਦੇ ਕੱਚੇ ਕਾਮਿਆਂ ਵੱਲੋਂ ਐਲਾਨ, ਸੂਬਾ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਤੋਂ ਨੇ ਖ਼ਫ਼ਾ
- Weather update: ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆ 'ਚ ਮੀਂਹ ਦਾ ਅਲਰਟ, ਭਾਖੜਾ ਡੈਮ 'ਚ ਵਧਿਆ ਪਾਣੀ ਦਾ ਪੱਧਰ
- ਭਾਜਪਾ ਦੇ ਅਹੁਦੇਦਾਰਾਂ ਨਾਲ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕੀਤੀ ਮੀਟਿੰਗ, ਕਿਹਾ- ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਲੜਾਂਗੇ ਚੋਣ
ਉੱਥੇ ਹੀ ਵਾਰਡ ਦੇ ਮੌਜੂਦਾ ਐੱਮਸੀ ਰਵਨੀਤ ਕੁਮਾਰ ਬਿੱਟੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕੀ ਇਹ ਸਕੂਲ ਕਮੇਟੀ ਦੇ ਤਹਿਤ ਨਹੀਂ ਹੈ। ਸਕੂਲ ਇੱਕ ਧਰਮਸ਼ਾਲਾ ਵਿੱਚ ਖੋਲ੍ਹਿਆ ਹੋਇਆ ਹੈ ਜੋ ਕਿ ਨਗਰ ਕੌਂਸਲ ਦੇ ਅਧੀਨ ਨਹੀ ਹੈ। ਇਸ ਬਾਰੇ ਨਗਰ ਕੌਂਸਲ ਵਿੱਚ ਮਤਾ ਪਾ ਦਿੱਤਾ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਮਤਾ ਪਾਸ ਹੋਣ ਤੋਂ ਬਾਅਦ ਸਕੂਲ ਦੀ ਹਰ ਤਰ੍ਹਾਂ ਦੀ ਸਮੱਸਿਆ ਨੂੰ ਦੂਰ ਕੀਤਾ ਜਾਵੇਗਾ।