ਪੰਜਾਬ

punjab

ETV Bharat / state

ਨਵੇਂ ਸਾਲ ਮੌਕੇ ਪਿੰਡ ਕਪੂਰਗੜ੍ਹ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਮਿਲਿਆ ਖਾਸ ਤੋਹਫ਼ਾ - ਨਵੇਂ ਸਾਲ ਮੌਕੇ ਪਿੰਡ ਕਪੂਰਗੜ੍ਹ ਵਿੱਚ ਖੋਲ੍ਹੀ ਲਾਈਬ੍ਰੇਰੀ

ਨਵੇਂ ਸਾਲ ਮੌਕੇ ਪਿੰਡ ਕਪੂਰਗੜ੍ਹ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਲਈ ਲਾਈਬ੍ਰੇਰੀ ਖੋਲ੍ਹੀ ਗਈ ਹੈ।

Library open for students
ਵਿਦਿਆਰਥੀਆਂ ਲਈ ਲਾਈਬ੍ਰੇਰੀ ਖੋਲ੍ਹੀ ਗਈ

By

Published : Jan 1, 2020, 6:09 PM IST

ਸ੍ਰੀ ਫਤਿਹਗੜ੍ਹ ਸਾਹਿਬ: ਨਵੇਂ ਸਾਲ ਦੇ ਮੱਦੇਨਜ਼ਰ ਜਿੱਥੇ ਲੋਕ ਜ਼ਿਆਦਾਤਰ ਵੱਡੇ-ਵੱਡੇ ਹੋਟਲਾਂ ਵਿੱਚ ਪਾਰਟੀਆਂ ਕਰਕੇ ਇਸ ਦਾ ਜਸ਼ਨ ਮਨਾਉਂਦੇ ਦਿਖਾਈ ਦਿੰਦੇ ਹਨ, ਉੱਥੇ ਹੀ ਅਮਲੋਹ ਦੇ ਪਿੰਡ ਕਪੂਰਗੜ੍ਹ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਲਈ ਨਵੇਂ ਸਾਲ ਮੌਕੇ ਤੋਹਫ਼ਾ ਦਿੱਤਾ ਗਿਆ ਹੈ।

ਵਿਦਿਆਰਥੀਆਂ ਲਈ ਲਾਈਬ੍ਰੇਰੀ ਖੋਲ੍ਹੀ ਗਈ

ਦਰਅਸਲ ਸਕੂਲ ਵਿੱਚ ਲਾਈਬ੍ਰੇਰੀ ਖੋਲ੍ਹੀ ਗਈ ਹੈ ਅਤੇ ਇਹੀ ਵਿਦਿਆਰਥੀਆਂ ਲਈ ਤੋਹਫਾ ਹੈ। ਇਹ ਲਾਈਬ੍ਰੇਰੀ ਇਸ ਲਈ ਖੋਲ੍ਹੀ ਗਈ ਹੈ ਤਾਂ ਜੋ ਇਹ ਵਿਦਿਆਰਥੀ ਇਸ ਅੰਦਰ ਬੈਠ ਕੇ ਆਰਾਮ ਨਾਲ ਪੜ੍ਹ ਸਕਣ।

ਇੰਨਾ ਹੀ ਨਹੀਂ ਬਲਕਿ ਇਸ ਸਕੂਲ ਦੇ ਟੀਚਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇੱਥੇ ਨਵੇਂ ਸਾਲ ਦੇ ਖਾਸ ਦਿਨ ਮੌਕੇ ਸੁਖਮਨੀ ਸਾਹਿਬ ਦੇ ਅਖੰਡ ਪਾਠ ਦੇ ਭੋਗ ਵੀ ਪਾਏ ਗਏ ਤਾਂ ਜੋ ਵਿਦਿਆਰਥੀ ਆਪਣੇ ਧਰਮ ਪ੍ਰਤੀ ਵੀ ਜਾਣੂ ਹੋ ਸਕਣ ਅਤੇ ਗੁਰੂ ਜੀ ਦੇ ਦਰਸਾਏ ਹੋਏ ਮਾਰਗ ਉੱਤੇ ਚੱਲਣ ਦੀ ਪ੍ਰੇਰਨਾ ਬਚਪਨ ਤੋਂ ਹੀ ਲੈ ਸਕਣ।

For All Latest Updates

ABOUT THE AUTHOR

...view details