ਸ੍ਰੀ ਫਤਿਹਗੜ ਸਾਹਿਬ: ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ (Shri Fatehgarh Sahib) ਵਿਖੇ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 3 ਰੋਜ਼ਾ ਸੋਗ ਸਭਾ 25,26,27 ਦਸੰਬਰ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਇੱਥੇ ਵੱਖ-ਵੱਖ ਧਾਰਮਿਕ ਜਥਿਆ ਵੱਲੋਂ ਦੀਵਾਨ ਸਜਾ ਕੇ ਸੰਗਤਾਂ ਨੂੰ ਸਿੱਖ ਇਤਿਹਾਸ (Sikh History) ਨਾਲ ਜੋੜਿਆ ਜਾ ਰਿਹਾ ਹੈ। ਸ਼ਹੀਦਾਂ ਦੀ ਯਾਦ ਵਿੱਚ ਪਹੁੰਚੀ ਸੰਗਤ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਹਨ।
ਜਿਸ ਵਿੱਚ ਕਈ ਅਜਿਹੇ ਲੰਗਰ ਵੀ ਲਗਾਏ ਜਾਂਦੇ ਹਨ ਜੋ ਸਮਾਜ ਵਿੱਚ ਆਪਸੀ ਭਾਈਚਾਰੇ ਦੀ ਮਿਸਾਲ ਪੈਦਾ ਕਰਦੇ ਹਨ, ਕੁੱਝ ਅਜਿਹਾ ਹੀ ਸੁਨੇਹੇ ਦੇ ਰਿਹਾ ਹੈ। ਇਤਿਹਾਸਿਕ ਲਾਲ ਮਸਜਦ ਵਿੱਚ ਜਿਸ ਦੇ ਪਰਿਸਰ ਵਿੱਚ ਸਿੱਖ ਸੰਗਤ ਲਈ ਮੁਸਲਮਾਨ ਸਮੁਦਾਏ (Muslim communities) ਦੇ ਵੱਲੋਂ ਹਰ ਸਾਲ ਦਿੱਤਾ ਜਾਂਦਾ ਹੈ। ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ (Shri Fatehgarh Sahib) ਦੇ ਬਿਲਕੁਲ ਸਾਹਮਾਣੇ ਵਾਲੀ ਰੋਡ ਉੱਤੇ ਪੈਂਦੇ ਰੇਲਵੇ ਸਟੇਸ਼ਨ (Railway station) ਦੇ ਬਿਲਕੁਲ ਨਾਲ ਸਥਿਤ ਪਿੰਡ ਰਾਈਮਾਜਰਾ ਦੇ ਨਿਵਾਸੀਆਂ ਦੇ ਵੱਲੋਂ ਸ੍ਰੀ ਫਤਿਹਗੜ੍ਹ ਸਾਹਿਬ (Shri Fatehgarh Sahib) ਦੀ ਧਰਤੀ ਉੱਤੇ ਨਤਮਸਤਕ ਹੋਣ ਲਈ ਪੁੱਜਣ ਵਾਲੀ ਸੰਗਤ ਲਈ ਹਰ ਸਾਲ ਬਰੇਡ ਪਕੌੜੇ ਅਤੇ ਦੁੱਧ ਦਾ ਲੰਗਰ ਲਗਾਇਆ ਜਾਂਦਾ ਹੈ।