ਸ੍ਰੀ ਫਤਹਿਗੜ੍ਹ ਸਾਹਿਬ: ਤਿੰਨ ਖੇਤੀਬਾਤੀ ਕਾਨੂੰਨ ਰੱਦ ਕਰਵਾਉਣ ਦੇ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਗਾਤਾਰ ਪਿਛਲੇ 9 ਮਹੀਨਿਆਂ ਤੋਂ ਦਿੱਲੀ ਵਿੱਚ ਸੰਘਰਸ਼ ਜਾਰੀ ਹੈ। ਜਿਸ ਵਿੱਚ ਪੰਜਾਬ ਤੋਂ ਵੱਡੀ ਗਿਣਤੀ ਕਿਸਾਨ ਸਮੇਂ-ਸਮੇਂ 'ਤੇ ਪਹੁੰਚ ਰਹੇ ਹਨ। ਉਥੇ ਹੀ ਇਸ ਤਹਿਤ ਫਤਹਿਗੜ੍ਹ ਸਾਹਿਬ ਤੋਂ ਇੱਕ ਵੱਡਾ ਕਾਫ਼ਲਾ ਕਿਸਾਨ ਆਗੂ ਅਮਰਿੰਦਰ ਸਿੰਘ ਲਿਬੜਾ (Amarinder Singh Libra) ਦੀ ਅਗਵਾਈ ਵਿਚ ਦਿੱਲੀ ਸਿੰਘੂ ਬਾਰਡਰ ਲਈ ਰਵਾਨਾ ਹੋਇਆ। ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਲੱਖਾ ਸਿਧਾਣਾ (Lakha Sidhana) ਪਹੁੰਚੇ। ਉਥੇ ਹੀ ਇਸ ਮੌਕੇ ਲੱਖਾ ਸਿਧਾਣਾ (Lakha Sidhana) ਨੇ ਕਿਹਾ ਕਿ ਕਰਨਾਲ ਦੇ ਵਿੱਚ ਕਿਸਾਨਾਂ ਵੱਲੋਂ ਟ੍ਰੇਲਰ ਵਿਖਾਇਆ ਗਿਆ ਹੈ।
ਇਸ ਮੌਕੇ ਗੱਲਬਾਤ ਕਰਦੇ ਹੋਏ ਲੱਖਾ ਸਿਧਾਣਾ (Lakha Sidhana) ਦਾ ਕਹਿਣਾ ਸੀ ਕਿ ਕਰਨਾਲ ਵਿੱਚ ਕਿਸਾਨਾਂ ਨੇ ਆਪਣੀਆਂ ਮੰਗਾਂ ਮੰਨਵਾ ਲਈਆਂ ਹਨ, ਜੋ ਕਿ ਇੱਕ ਵੱਡੀ ਜਿੱਤ ਹੈ। ਇਸੇ ਤਰ੍ਹਾਂ ਦਿੱਲੀ ਵਿੱਚ ਵੀ ਕਿਸਾਨਾਂ ਦਾ ਸਹਿਯੋਗ ਕਰਨ ਲਈ ਹੁੰਮ ਹੁੰਮਾ ਕੇ ਪੁੱਜਿਆ ਜਾਵੇ ਤਾਂ ਜੋ ਕੇਂਦਰ ਦੀ ਮੋਦੀ ਸਰਕਾਰ ਨੂੰ ਆਪਣੀ ਹਾਰ ਮੰਨਣ ਲਈ ਮਜਬੂਰ ਹੋਣਾ ਪਵੇ।
ਲੱਖਾ ਸਿਧਾਣਾ (Lakha Sidhana) ਸਿਆਸੀ ਆਗੂਆਂ 'ਤੇ ਵੀ ਜੰਮ ਕੇ ਵਰ੍ਹੇ 'ਤੇ ਉਨ੍ਹਾਂ ਕਿਹਾ ਕਿ ਸਿਆਸੀ ਆਗੂ ਦੋਗਲੇ ਹਨ। ਜੋ ਆਪਸ ਵਿੱਚ ਲੋਕਾਂ ਨੂੰ ਲੜਵਾ ਕੇ ਚੋਣਾਂ ਜਿੱਤਣਾ ਚਾਹੁੰਦੇ ਹਨ। ਸੰਯੁਕਤ ਕਿਸਾਨ ਮੋਰਚੇ ਵੱਲੋਂ ਰਾਜਨੀਤਕ ਪਾਰਟੀਆਂ ਦੀਆਂ ਰੈਲੀਆਂ ਮੀਟਿੰਗਾਂ ਨੂੰ ਰੱਦ ਕਰਨ ਦਾ ਫੈਸਲਾ ਠੀਕ ਲਿਆ ਗਿਆ ਹੈ।