ਸ੍ਰੀ ਫਤਿਹਗੜ੍ਹ ਸਾਹਿਬ: ਕੁੜੀਆਂ ਹਰ ਖੇਤਰ 'ਚ ਮੱਲ੍ਹਾ ਮਾਰ ਰਹੀਆਂ ਹਨ। ਇਸ ਦੀ ਮਿਸਾਲ ਸਟੀਲ ਸਿਟੀ ਮੰਡੀ ਗੋਬਿੰਦਗੜ ਦੇ ਇਕਬਾਲ ਨਗਰ ਦੀ ਰਹਿਣ ਵਾਲੀ 19 ਸਾਲ ਦੀ ਜਸਜੀਤ ਕੌਰ ਪੇਸ਼ ਕੀਤੀ ਹੈ। ਜਸਜੀਤ ਕੌਰ ਨੇ ਕੁਆਲੰਲਪੁਰ ਅਤੇ ਥਾਈਲੈਂਡ ਦੇ ਫੁਕੇਟ ਸ਼ਹਿਰ ਵਿੱਚ ਹੋਈ ਕੌਮਾਂਤਰੀ ਮਾਰਸ਼ਲ ਆਰਟ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਗਮਾ ਜਿੱਤ ਦੇਸ਼ ਦਾ ਨਾਂਅ ਰੋਸ਼ਨ ਕੀਤਾ ਹੈ।
ਜਸਜੀਤ ਕੌਰ ਦਾ ਆਪਣੇ ਸ਼ਹਿਰ ਗੋਬਿੰਦਗੜ੍ਹ ਪੁੱਜਣ 'ਤੇ ਸ਼ਹਿਰ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਜਸਜੀਤ ਨੂੰ ਉਸ ਦੇ ਘਰ ਢੋਲ ਨਗਾੜਿਆਂ ਨਾਲ ਲੈ ਜਾਇਆ ਗਿਆ। ਇਸ ਮੌਕੇ ਸ਼ਹਿਰ ਵਾਸੀਆਂ ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਰਾਜਨੀਤਕ ਆਗੂ ਮੌਜੂਦ ਸਨ।