ਸ੍ਰੀ ਫ਼ਤਿਹਗੜ੍ਹ ਸਾਹਿਬ: ਪੰਜਾਬ ਵਿੱਚ ਬੀਜ ਘੁਟਾਲੇ ਦੇ ਬਾਅਦ ਖਰਾਬ ਬੀਜ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਨਰਾਇਣਗੜ੍ਹ ਤੋਂ ਵੀ ਸਾਹਮਣੇ ਆਇਆ ਹੈ ਜਿੱਥੇ ਕਿਸਾਨ ਨੇ ਯੂਨੀਵਰਸਿਟੀ ਦੇ ਬੀਜ ਖਰਾਬ ਹੋਣ ਦੀ ਗੱਲ ਕਹੀ ਹੈ।
ਸ੍ਰੀ ਫ਼ਤਹਿਗੜ੍ਹ ਸਾਹਿਬ ਵਿੱਚ ਝੋਨੇ ਦੇ ਖਰਾਬ ਬੀਜ ਦਾ ਮਾਮਲਾ ਆਇਆ ਸਾਹਮਣੇ - ਸ੍ਰੀ ਫ਼ਤਹਿਗੜ੍ਹ ਸਾਹਿਬ
ਪੰਜਾਬ ਵਿੱਚ ਬੀਜ ਘੁਟਾਲੇ ਦੇ ਬਾਅਦ ਖਰਾਬ ਬੀਜ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਨਰਾਇਣਗੜ੍ਹ ਤੋਂ ਵੀ ਸਾਹਮਣਾ ਹੈ ਜਿੱਥੇ ਕਿਸਾਨ ਨੇ ਬੀਜ ਖਰਾਬ ਹੋਣ ਦੀ ਗੱਲ ਕਹੀ ਹੈ।
ਗੱਲਬਾਤ ਕਰਦਿਆਂ ਕਿਸਾਨ ਸੁਖਵਿੰਦਰ ਸਿੰਘ ਦਾ ਕਹਿਣਾ ਸੀ ਕਿ ਉਹ ਇਸ ਬੀਜ ਫਾਰਮ ਤੋਂ ਝੋਨੇ ਦੀ ਬਿਜਾਈ ਦੇ ਲਈ ਬੀਜ ਲੈ ਕੇ ਗਏ ਸੀ ਜੋ ਕਿ ਖਰਾਬ ਨਿਕਲਿਆ ਹੈ। ਇਸ ਕਾਰਨ ਝੋਨੇ ਦੀ ਪਨੀਰੀ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ ਉਹ ਜ਼ਿਲ੍ਹਾ ਪਟਿਆਲਾ ਦੇ ਹਲਕਾ ਸਤਰਾਣਾ ਦੇ ਵਸਨੀਕ ਹਨ ਅਤੇ 100 ਕਿੱਲੇ ਦੇ ਕਰੀਬ ਖੇਤੀ ਕਰਦੇ ਹਨ। ਜਿਸਦੇ ਲਈ ਉਨ੍ਹਾਂ ਵੱਲੋਂ ਵੱਡੀ ਮਾਤਰਾ ਵਿੱਚ ਝੋਨੇ ਦੀ ਬਿਜਾਈ ਲਈ ਬੀਜ ਖ਼ਰੀਦਿਆ ਸੀ।
ਸੁਖਵਿੰਦਰ ਨੇ ਕਿਹਾ ਕਿ ਬੀਜ ਦੀ ਬਿਜਾਈ ਕਰਨ ਦੇ ਬਾਅਦ ਵੀ ਉਨ੍ਹਾਂ ਦੀ ਫ਼ਸਲ ਨਹੀਂ ਹੋਈ ਜਿਸ ਕਾਰਨ ਉਨ੍ਹਾਂ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਸੁਖਵਿੰਦਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਫ਼ਤਹਿਗੜ੍ਹ ਸਾਹਿਬ ਦੇ ਡੀ.ਸੀ. ਵੀ ਲਿਖਤੀ ਤੌਰ 'ਤੇ ਐਪਲੀਕੇਸ਼ਨ ਦਿੱਤੀ ਗਈ ਹੈ ਅਤੇ ਉਹ ਮੰਗ ਕਰਦੇ ਹਨ ਕਿ ਜੋ ਵੀ ਇਸ ਮਾਮਲੇ ਦੇ ਵਿੱਚ ਦੋਸ਼ੀ ਹਨ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਬਣਦਾ ਬੋਨਸ ਵੀ ਮਿਲਣਾ ਚਾਹੀਦਾ ਹੈ।