ਪੰਜਾਬ

punjab

ETV Bharat / state

ਫ਼ਤਹਿਗੜ੍ਹ ਸਾਹਿਬ 'ਚ ਬਲੈਕ ਫੰਗਸ ਦੇ 4 ਮਾਮਲੇ ਆਏ ਸਾਹਮਣੇ - ਪੀ.ਜੀ.ਆਈ. ਚੰਡੀਗੜ੍ਹ

ਸਿਵਲ ਸਰਜਨ ਡਾ. ਮਹਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ 'ਚ ਬਲੈਕ ਫੰਗਸ ਨਾਲ ਮੰਡੀ ਗੋਬਿੰਦਗੜ੍ਹ ਦੀ 54 ਸਾਲਾ ਔਰਤ ਦੀ ਡੀ.ਐੱਮ.ਸੀ. ਲੁਧਿਆਣਾ ਅਤੇ ਅਮਲੋਹ ਦੇ ਇਕ 52 ਸਾਲਾ ਵਿਅਕਤੀ ਦੀ ਪੀ.ਜੀ.ਆਈ. ਚੰਡੀਗੜ੍ਹ 'ਚ ਇਲਾਜ਼ ਅਧੀਨ ਮੌਤ ਹੋ ਗਈ।

ਫ਼ਤਿਹਗੜ੍ਹ ਸਾਹਿਬ 'ਚ ਬਲੈਕ ਫੰਗਸ ਦੇ 4 ਮਾਮਲੇ ਆਏ ਸਾਹਮਣੇ
ਫ਼ਤਿਹਗੜ੍ਹ ਸਾਹਿਬ 'ਚ ਬਲੈਕ ਫੰਗਸ ਦੇ 4 ਮਾਮਲੇ ਆਏ ਸਾਹਮਣੇ

By

Published : Jun 5, 2021, 4:21 PM IST

ਫ਼ਤਹਿਗੜ੍ਹ ਸਾਹਿਬ : ਜਿੱਥੇ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਮਾਮਲੇ ਆਏ ਦਿਨ ਸਾਹਮਣੇ ਆ ਰਹੇ ਹਨ, ਉੱਥੇ ਹੀ ਹੁਣ ਬਲੈਕ ਫੰਗਸ ਨੇ ਵੀ ਲੋਕਾਂ ਨੂੰ ਆਪਣੀ ਚਪੇਟ 'ਚ ਲੈ ਲਿਆ ਹੈ। ਜਿਸ ਕਾਰਨ ਦੇਸ਼ ਭਰ 'ਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬਲੈਕ ਫੰਗਸ ਨੇ ਹੁਣ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿੱਚ ਵੀ ਦਸਤਕ ਦੇ ਦਿੱਤੀ ਹੈ। ਜਿਸ ਤਹਿਤ 4 ਲੋਕ ਬਲੈਕ ਫਗੰਸ ਦੀ ਚਪੇਟ 'ਚ ਆਏ ਹਨ, ਜਿਨਾਂ ਵਿਚੋਂ 2 ਦੀ ਮੌਤ ਹੋ ਚੁੱਕੀ ਹੈ ਅਤੇ ਦੋ ਮਰੀਜ਼ਾਂ ਦਾ ਇਲਾਜ਼ ਚੱਲ ਰਿਹਾ ਹੈ।

ਫ਼ਤਿਹਗੜ੍ਹ ਸਾਹਿਬ 'ਚ ਬਲੈਕ ਫੰਗਸ ਦੇ 4 ਮਾਮਲੇ ਆਏ ਸਾਹਮਣੇ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਹਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਬਲੈਕ ਫੰਗਸ ਨਾਲ ਮੰਡੀ ਗੋਬਿੰਦਗੜ ਦੀ 54 ਸਾਲਾ ਔਰਤ ਦੀ ਡੀ.ਐੱਮ.ਸੀ. ਲੁਧਿਆਣਾ ਅਤੇ ਅਮਲੋਹ ਦੇ ਇਕ 52 ਸਾਲਾ ਵਿਅਕਤੀ ਦੀ ਪੀ.ਜੀ.ਆਈ. ਚੰਡੀਗੜ੍ਹ 'ਚ ਇਲਾਜ਼ ਅਧੀਨ ਮੌਤ ਹੋ ਗਈ। ਉਨਾਂ ਦੱਸਿਆ ਕਿ 2 ਵਿਅਕਤੀਆਂ ਦਾ ਬਲੈਕ ਫੰਗਸ ਦਾ ਇਲਾਜ਼ ਚੱਲ ਰਿਹਾ। ਜਿਨਾਂ 'ਚ ਖਮਾਣੋਂ ਦੇ 55 ਸਾਲਾ ਵਿਅਕਤੀ ਦਾ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ 'ਚ ਤਾਂ ਇੱਕ 55 ਸਾਲਾਂ ਵਿਅਕਤੀ ਪੀ.ਜੀ.ਆਈ. ਵਿਖੇ ਜ਼ੇਰੇ ਇਲਾਜ਼ ਹਨ।

ਇਸ ਦੇ ਨਾਲ ਹੀ ਸਿਵਲ ਸਰਜਨ ਵਲੋਂ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਰੋਨਾ ਦੇ ਲੱਛਣ ਦਿੱਸਦੇ ਹਨ ਤਾਂ ਤੁਰੰਤ ਇਸਦੀ ਜਾਂਚ ਕਰਵਾਈ ਜਾਵੇ।

ਇਹ ਵੀ ਪੜ੍ਹੋ:ਮੋਦੀ ਤੋਂ ਬਾਅਦ ਹੁਣ ਇਸ ਚਾਹ ਵਾਲੀ ਦੀ ਬਦਲੀ ਕਿਸਮਤ.... ਬੈਂਕ ਖਾਤੇ ਵਿੱਚ ਆਏ ਲੱਖਾਂ ਰੁਪਏ

ABOUT THE AUTHOR

...view details