ਸ੍ਰੀ ਫ਼ਤਿਹਗੜ੍ਹ ਸਾਹਿਬ: ਸਰਹਿੰਦ-ਪਟਿਆਲਾ ਮਾਰਗ ਉੱਤੇ ਸਥਿਤ ਪਿੰਡ ਆਦਮਪੁਰ ਨੇੜੇ ਇੱਕ ਮਾਰੂਤੀ ਕਾਰ ਦੀ ਟਰੱਕ ਨਾਲ ਜ਼ਬਰਦਸਤ ਟੱਕਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਭਿਆਨਕ ਸੜਕ ਹਾਦਸੇ ਵਿੱਚ ਦੋ ਜਾਣਿਆ ਦੀ ਮੌਤ ਹੋ ਗਈ ਹੈ ਅਤੇ ਦੋ ਬੱਚੇ ਗੰਭੀਰ ਜ਼ਖ਼ਮੀ ਹੋ ਗਏ ਹਨ ਜੋ ਕਿ ਜੇਰੇ ਇਲਾਜ਼ ਹਨ।
ਸਰਹਿੰਦ-ਪਟਿਆਲਾ ਰੋਡ 'ਤੇ ਵਾਪਰੇ ਸੜਕ ਹਾਦਸਾ 'ਚ ਪਤੀ-ਪਤਨੀ ਦੀ ਮੌਤ, ਬੱਚੇ ਗੰਭੀਰ ਜ਼ਖ਼ਮੀ - ਮਾਰੂਤੀ ਕਾਰ ਦੀ ਟਰੱਕ ਨਾਲ ਜ਼ਬਰਦਸਤ ਟੱਕਰ ਹੋਣ ਦੀ ਖ਼ਬਰ
ਸਰਹਿੰਦ-ਪਟਿਆਲਾ ਮਾਰਗ ਉੱਤੇ ਸਥਿਤ ਪਿੰਡ ਆਦਮਪੁਰ ਨੇੜੇ ਇੱਕ ਮਾਰੂਤੀ ਕਾਰ ਦੀ ਟਰੱਕ ਨਾਲ ਜ਼ਬਰਦਸਤ ਟੱਕਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਭਿਆਨਕ ਸੜਕ ਹਾਦਸੇ ਵਿੱਚ ਦੋ ਦੀ ਮੌਤ ਹੋ ਗਈ ਹੈ ਤੇ ਦੋ ਬੱਚੇ ਗੰਭੀਰ ਜ਼ਖ਼ਮੀ ਹੋ ਗਏ ਹਨ ਜੋ ਕਿ ਜੇਰੇ ਇਲਾਜ਼ ਹਨ।
![ਸਰਹਿੰਦ-ਪਟਿਆਲਾ ਰੋਡ 'ਤੇ ਵਾਪਰੇ ਸੜਕ ਹਾਦਸਾ 'ਚ ਪਤੀ-ਪਤਨੀ ਦੀ ਮੌਤ, ਬੱਚੇ ਗੰਭੀਰ ਜ਼ਖ਼ਮੀ ਫ਼ੋਟੋ](https://etvbharatimages.akamaized.net/etvbharat/prod-images/768-512-9455205-thumbnail-3x2-fgs.jpg)
ਏ.ਐੱਸ.ਆਈ ਪ੍ਰਿਥਵੀ ਰਾਜ ਸਿੰਘ ਨੇ ਦੱਸਿਆ ਕਿ ਸਰਹਿੰਦ-ਪਟਿਆਲਾ ਰੋਡ ਉੱਤੇ ਇੱਕ ਮਾਰੂਤੀ ਕਾਰ ਅਤੇ ਟਰੱਕ ਵਿਚਕਾਰ ਟੱਕਰ ਹੋ ਗਈ ਹੈ। ਕਾਰ ਚਾਲਕ ਰਮਨਦੀਪ ਸਿੰਘ ਆਪਣੇ ਪਰਿਵਾਰ ਦੇ ਨਾਲ ਪਟਿਆਲਾ ਤੋਂ ਆ ਰਿਹਾ ਸੀ ਤਾਂ ਆਦਮਪੁਰ ਕੋਲ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨਾਲ ਟੱਕਰ ਹੋ ਗਈ। ਜਿਸ ਵਿੱਚ ਰਮਨਪ੍ਰੀਤ ਸਿੰਘ ਤੇ ਉਸ ਦੀ ਪਤਨੀ ਹਰਚਰਨ ਕੌਰ ਦੀ ਮੌਤ ਹੋ ਗਈ ਹੈ ਜਦੋਂ ਕਿ ਉਨ੍ਹਾਂ ਦੇ ਦੋ ਛੋਟੇ ਬੱਚੇ ਅਗਮਜੋਤ ਸਿੰਘ (7) ਅਤੇ ਨਵਰਾਜ ਸਿੰਘ (4) ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਨ੍ਹਾਂ ਜ਼ਖ਼ਮੀ ਬੱਚਿਆਂ ਨੂੰ ਚੰਡੀਗੜ੍ਹ ਦੇ 32 ਸੈਕਟਰ ਰੈਫਰ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਹਾਦਸਾ ਵਾਪਰਨ ਤੋਂ ਬਾਅਦ ਟਰੱਕ ਚਾਲਕ ਟਰੱਕ ਛੱਡ ਕੇ ਮੌਕੇ ਉੱਤੇ ਫ਼ਰਾਰ ਹੋ ਗਿਆ ਸੀ ਤੇ ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ।