ਸ੍ਰੀ ਫਤਿਹਗੜ੍ਹ ਸਾਹਿਬ :ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਜਿੱਥੇ ਵੱਖ-ਵੱਖ ਇਲਾਕਿਆਂ ਵਿੱਚ ਤਬਾਹੀ ਮਚੀ ਹੋਈ ਹੈ ਉੱਥੇ ਹੀ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਨੂੰ ਰੈੱਡ ਅਲਰਟ ਘੋਸ਼ਿਤ ਕੀਤਾ ਗਿਆ ਹੈ,ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਦੇ ਕਾਰਨ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਕਈ ਹਿੱਸਿਆਂ ’ਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ। ਜਿਲ੍ਹੇ ਦੇ ਕਈ ਪਿੰਡਾਂ ਅਤੇ ਸ਼ਹਿਰ 'ਚ ਵੀ ਪਾਣੀ ਦਾ ਪੱਧਰ ਲਗਾਤਾਰ ਵਧਣ ਹੜ੍ਹ ਵਾਲੀ ਸਥਿਤੀ ਬਣੀ ਹੋਈ ਹੈ। ਉਸ ਤਰ੍ਹਾਂ ਆਲੀਆ ਬਾਰਿਸ਼ ਦੇ ਚਲਦੇ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖਿਲ ਹੋ ਚੁੱਕਾ ਹੈ ਜਿਸ ਤੋਂ ਮਗਰੋਂ ਲੋਕਾਂ ਵਲੋਂ ਬੱਸੀ ਮੋਰਿੰਡਾ ਰੋਡ ਜਾਮ ਕਰ ਧਰਨਾ ਪ੍ਰਦਰਸ਼ਨ ਕੀਤਾ ਗਈ,ਉਨ੍ਹਾਂ ਪ੍ਰਸ਼ਾਸਨ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਲੋਕਾਂ ਦੇ ਘਰਾਂ ਵਿੱਚ ਪਾਣੀ ਦਾਖਿਲ ਹੀ ਗਿਆ। ਪਰ ਕੋਈ ਪ੍ਰਸ਼ਾਸਨ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਲਈ ਵੀ ਨਹੀਂ ਪਹੁੰਚਿਆ, ਜਿਸ ਤੋਂ ਬਾਅਦ ਗੁਸਾਏ ਲੋਕਾਂ ਨੇ ਇਹ ਜਾਮ ਲਗਾ ਅਪਣਾ ਰੋਸ਼ ਜਤਾਇਆ।
Fatehgarh sahib: ਭਾਰੀ ਮੀਂਹ ਨੇ ਤਬਾਹ ਕੀਤੇ ਘਰ, ਸੜਕਾਂ 'ਤੇ ਉਤਰ ਲੋਕਾਂ ਨੇ ਜਾਮ ਕੀਤਾ ਮੋਰਿੰਡਾ ਰੋਡ - Water Problem Due to Rain
ਬਰਸਾਤ ਨਾਲ ਵੱਖ ਵੱਖ ਇਲਾਕਿਆਂ ਵਿੱਚ ਜਲਥਲ ਕੀਤਾ ਹੋਇਆ ਹੈ। ਮੋਹਲੇਧਾਰ ਬਰਸਾਤ ਨਾਲ ਫਤਿਹਗੜ੍ਹ ਸਾਹਿਬ ਦੇ ਇਲਾਕਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਜਿਥੇ ਲੋਕਾਂ ਦੇ ਘਰ ਪਾਣੀ 'ਚ ਡੁਬੇ ਦਿਖਾਈ ਦਿੱਤੇ। ਇਸ ਤੋਂ ਤੰਗ ਆਏ ਸ੍ਰੀ ਫਤਿਹਗੜ੍ਹ ਸਾਹਿਬ ਦੇ ਲੋਕਾਂ ਨੇ ਸੜਕਾਂ 'ਤੇ ਉਤਰ ਕੇ ਰੋਸ ਮੁਜਾਹਰਾ ਕੀਤਾ।
ਈਮਾਨ ਸਿੰਘ ਮਾਨ ਨੇ ਵੀ ਦਿੱਤਾ ਲੋਕਾਂ ਦਾ ਸਾਥ :ਇਸ ਮੌਕੇ ਪ੍ਰਦਰਸ਼ਨਕਾਰੀਆਂ ਦਾ ਸਹਿਯੋਗ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਈਮਾਨ ਸਿੰਘ ਮਾਨ ਅਤੇ ਪੀੜਤ ਪਿੰਡ ਵਾਸੀਆਂ ਨੇ ਦੱਸਿਆ ਕਿ ਮੀਂਹ ਦਾ ਪਾਣੀ ਘਰਾਂ ਅੰਦਰ ਆ ਗਿਆ। ਜਿਸ ਕਰਕੇ ਲੋਕਾਂ ਦੇ ਘਰਾਂ ਵਿੱਚ ਪਇਆ ਸਾਰਾ ਅਨਾਜ ਅਤੇ ਘਰ ਦਾ ਸਾਮਾਨ ਪਾਣੀ ਵਿੱਚ ਡੁੱਬ ਗਿਆ। ਪਰ ਪ੍ਰਸ਼ਾਸ਼ਨ ਨੇ ਇਹਨਾਂ ਦੀ ਸਾਰ ਨਾ ਲਈ, ਉਨ੍ਹਾਂ ਦੇ ਆਰੋਪ ਲਗਾਏ ਕਿ ਉਨ੍ਹਾਂ ਵਲੋਂ ਪਹਿਲਾਂ ਤੋਂ ਹੀ ਪ੍ਰਸ਼ਾਸਨ ਨੂੰ ਸਥਿਤੀ ਤੋਂ ਜਾਣੂ ਕਰਵਾਇਆ ਗਿਆ ਸੀ। ਪਰ ਪ੍ਰਸ਼ਾਸਨ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਜਿਸਦਾ ਖਮਿਆਜਾ ਸਾਨੂੰ ਭਗਤਨਾ ਪੇ ਰਿਹਾ ਹੈ,ਦੱਸਣਯੋਗ ਹੈ ਕਿ ਇਹ ਇਲਾਕਾ ਤਿੰਨ ਵੱਡੇ ਸਿਆਸਤਦਾਨਾਂ ਨਾਲ ਸੰਬੰਧਤ ਹੈ।
- ਹਰੀਕੇ ਹੈੱਡ ਦੇ ਗੇਟ ਖੋਲ੍ਹੇ, ਅੱਜ 1 ਲੱਖ 68 ਹਜ਼ਾਰ ਕਿਊਸਿਕ ਪਾਣੀ ਦੇਵੇਗਾ ਦਸਤਕ
- School Closed In Punjab: ਭਾਰੀ ਮੀਂਹ ਕਾਰਨ ਪੰਜਾਬ ਤੇ ਚੰਡੀਗੜ੍ਹ ਵਿੱਚ ਸਕੂਲ ਰਹਿਣਗੇ ਬੰਦ
- ਪੱਛਮੀ ਬੰਗਾਲ ਪੰਚਾਇਤ ਚੋਣ 2023: 697 ਬੂਥਾਂ 'ਤੇ ਅੱਜ ਫਿਰ ਵੋਟਿੰਗ, ਮੁਰਸ਼ਿਦਾਬਾਦ 'ਚ ਮੁੜ ਪੋਲਿੰਗ ਤੋਂ ਪਹਿਲਾਂ ਪਥਰਾਅ
ਹਰ ਤਰ੍ਹਾਂ ਦੀ ਮਦਦ ਦਾ ਦਿੱਤਾ ਭਰੋਸਾ : ਇੱਥੇ ਸਾਂਸਦ ਸਿਮਰਨਜੀਤ ਸਿੰਘ ਮਾਨ ਦੀ ਰਿਹਾਇਸ਼ ਹੈ। ਦੂਜੇ ਪਾਸੇ ਸਾਹਮਣੇ ਵਾਲਾ ਬਹਾਦਰਗੜ੍ਹ ਪਿੰਡ ਬੱਸੀ ਪਠਾਣਾਂ ਤੋਂ ਮੌਜੂਦਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਅਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦਾ ਜੱਦੀ ਪਿੰਡ ਹੈ। ਇਸਦੇ ਬਾਵਜੂਦ ਇਹ ਹਾਲਾਤ ਹਨ। ਉਥੇ ਹੀ ਇਸ ਤੋਂ ਬਾਅਦ ਨਗਰ ਕੌਂਸਲ ਫ਼ਤਹਿਗੜ੍ਹ ਸਾਹਿਬ ਦੇ ਕਾਰਜਸਾਧਕ ਅਫਸਰ ਸੰਗੀਤ ਕੁਮਾਰ ਲੋਕਾਂ ਦਾ ਹਾਲ ਜਾਨਣ ਅਤੇ ਉਨ੍ਹਾਂ ਦੀ ਮੁਸ਼ਕਿਲ ਸੁਣ ਲਈ ਪਹੁੰਚੇ, ਜਿਨ੍ਹਾਂ ਲੋਕਾਂ ਨੂੰ ਭਰੋਸੇ ਦਵਾਇਆ ਕਿ ਉਨ੍ਹਾਂ ਦੀ ਮਦਦ ਲਈ ਹਰ ਤਰ੍ਹਾਂ ਨਾਲ ਯਤਨ ਕੀਤੇ ਜਾ ਰਹੇ ਹਨ। ਜਿਸ ਤੋਂ ਬਾਅਦ ਪ੍ਰਦਰਸ਼ਨ ਖਤਮ ਕੀਤਾ ਗਿਆ। ਇਸ ਸਬੰਧੀ ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਹਲਕੇ ਵਿੱਚ ਸਥਿਤੀ ਨੂੰ ਪੂਰੀ ਤਰ੍ਹਾਂ ਕਾਬੂ ਕਰਨ ਲਈ ਪ੍ਰਸ਼ਾਸਨਿਕ ਅਧਿਕਾਰੀ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਤੇ ਲੋਕਾਂ ਦੀ ਸਹੂਲਤ ਲਈ ਹੈਲਪ ਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ।