ਸ੍ਰੀ ਫ਼ਤਿਹਗੜ੍ਹ ਸਾਹਿਬ : ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਪਿੰਡ ਮਾਲੋਵਾਲ ਦੇ ਸਰਕਾਰੀ ਹਸਪਤਾਲ ਦੀ ਹਾਲਤ ਖੰਡਰ ਬਣ ਚੁੱਕਿਆ ਹੈ। ਇਸ ਹਸਪਤਾਲ ਦਾ ਨੀਂਹ ਪੱਥਰ 1979 ਵਿਚ ਐੱਮਪੀ ਸਵ: ਸਵਰਨ ਸਿੰਘ ਟੌਹੜਾ ਨੇ ਰੱਖਿਆ ਸੀ। ਉਸ ਸਮੇਂ ਇਹ ਹਸਪਤਾਲ ਕਈ ਪਿੰਡਾਂ ਨੂੰ ਸਿਹਤ ਸਹੂਲਤਾਂ ਦਿੰਦਾ ਸੀ। ਪਰ ਹਾਲ ਦੀ ਘੜੀ ਇਸ ਹਸਪਤਾਲ ਵਿਚ ਇੱਕ ਵੀ ਡਾਕਟਰ ਨਹੀਂ ਹੈ। ਹਸਪਤਾਲ ਦੀ ਅਜਿਹੀ ਹਾਲਤ ਨਾਲ ਸਥਾਨਕ ਲੋਕ ਬਹੁਤ ਪਰੇਸ਼ਾਨ ਹਨ ਅਤੇ ਉਹਨਾਂ ਨੂੰ ਇਲਾਜ ਕਰਵਾਉਣ ਲਈ ਸ਼ਹਿਰ ਜਾਣਾ ਪੈਂਦਾ ਹੈ।
ਇਸ ਮੌਕੇ ਤੇ ਪਿੰਡ ਦੇ ਲੋਕਾਂ ਦਾ ਕਹਿਣਾ ਸੀ ਇਸ ਹਸਪਤਾਲ ਵਿੱਚ 25 ਦੇ ਕਰੀਬ ਮਰੀਜ਼ਾਂ ਲਈ ਬੈੱਡ ਲੱਗੇ ਹੋਏ ਸਨ ਅਤੇ ਡਾਕਟਰਾਂ ਰਿਹਾਇਸ਼ ਲਈ ਵੀ ਬਿਡਿੰਗ ਬਣੀ ਹੋਈ ਹੈ ਜੋ ਹੁਣ ਕਦੇ ਵੀ ਡਿੱਗ ਸਕਦੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਥੇ ਡਾਕਟਰ ਨਾ ਆਉਣ ਕਰਕੇ ਇਹ ਹੁਣ ਖੰਡਰ ਦਾ ਰੂਪ ਧਾਰਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਦੇ ਬੰਦ ਹੋਣ ਨਾਲ ਉਨ੍ਹਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੂੰ ਇਲਾਜ ਕਰਵਾਉਣ ਲਈ ਕਰੀਬ 12 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅਮਲੋਹ ਜਾਂ ਫਿਰ ਕਿਸੇ ਮਹਿੰਗੇ ਹਸਪਤਾਲ ਵਿੱਚ ਜਾਣਾ ਪੈਂਦਾ ਹੈ ਜਿਸ ਕਰਕੇ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।