ਪੰਜਾਬ

punjab

ETV Bharat / state

ਜਾਣੋ ਗੁਰਦੁਆਰਾ ਸੀਸ ਗੰਜ ਸਾਹਿਬ ਦਾ ਇਤਿਹਾਸ - ਗੁਰਦੁਆਰਾ ਸੀਸ ਗੰਜ ਸਾਹਿਬ ਦਾ ਇਤਿਹਾਸ

ਸ੍ਰੀ ਫਤਹਿਗੜ੍ਹ ਸਾਹਿਬ ਦੀ ਧਰਤੀ ਨੇ ਆਪਣੇ ਆਪ ਵਿੱਚ ਬਹੁਤ ਇਤਿਹਾਸ ਸੰਜੋਏ ਹੋਏ ਹਨ ਇਸ ਧਰਤੀ ਨੂੰ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨਾਲ ਜਾਣਿਆ ਜਾਂਦਾ ਹੈ, ਉੱਥੇ ਹੀ ਇਸ ਇਤਿਹਾਸਕ ਧਰਤੀ 'ਤੇ ਗੁਰਦੁਆਰਾ ਸੀਸਗੰਜ ਸਾਹਿਬ ਸੁਸ਼ੋਭਿਤ ਹੈ।

ਗੁਰਦੁਆਰਾ ਸੀਸ ਗੰਜ ਸਾਹਿਬ
ਗੁਰਦੁਆਰਾ ਸੀਸ ਗੰਜ ਸਾਹਿਬ

By

Published : Dec 27, 2019, 9:04 AM IST

ਸ੍ਰੀ ਫਤਿਹਗੜ੍ਹ ਸਾਹਿਬ: ਫਤਿਹਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਦੀ ਧਰਤੀ ਨੂੰ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨਾਲ ਜਾਣਿਆ ਜਾਂਦਾ ਹੈ, ਉੱਥੇ ਹੀ ਇਸ ਇਤਿਹਾਸਕ ਧਰਤੀ 'ਤੇ ਗੁਰਦੁਆਰਾ ਸੀਸਗੰਜ ਸਾਹਿਬ ਸੁਸ਼ੋਭਿਤ ਹੈ।

ਵੀਡੀਓ

ਇੱਥੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਹਰ ਸਾਲ ਜੋੜ ਮੇਲ ਲੱਗਦਾ ਹੈ ਤੇ ਦੂਰ-ਦੂਰਾਡੇ ਤੋਂ ਸੰਗਤ ਆ ਕੇ ਨਤਮਸਤਕ ਹੁੰਦੀ ਹੈ। ਇਸ ਦੇ ਨਾਲ ਹੀ ਸੰਗਤ ਇਤਿਹਾਸਿਕ ਥਾਂ 'ਤੇ ਪਹੁੰਚ ਕੇ ਸ੍ਰੀ ਫਤਹਿਗੜ੍ਹ ਸਾਹਿਬ ਦੇ ਇਤਿਹਾਸ ਨਾਲ ਰੂਬਰੂ ਹੁੰਦੇ ਹਨ।

ਇਸ ਇਤਿਹਾਸਕ ਧਰਤੀ 'ਤੇ ਸੁਸ਼ੋਭਿਤ ਗੁਰਦੁਆਰਾ ਸੀਸਗੰਜ ਸਾਹਿਬ ਜੀ ਦਾ ਆਪਣਾ ਇਤਿਹਾਸ ਹੈ ਤੇ ਗੁਰਦੁਆਰਾ ਸਾਹਿਬ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਿਲਕੁਲ ਕੋਲ ਹੀ ਸਥਿਤ ਹੈ। ਮੁਗਲ ਕਾਲ ਤੋਂ ਹੀ ਸਰਹਿੰਦ ਦਾ ਵਿਸ਼ਾਲ ਮਹੱਤਵ ਰਿਹਾ ਹੈ ਉੱਥੇ ਹੀ ਸਿੱਖ ਦੀਆਂ ਗਤੀਵਿਧੀਆਂ ਦਾ ਵੀ ਇਹ ਕੇਂਦਰ ਸਥਾਨ ਰਿਹਾ ਹੈ। ਇਹ ਸਥਾਨ 18 ਵੀਂ ਸਦੀ ਦੇ ਸਿੱਖਾਂ ਦੀ ਯਾਦ ਵਿੱਚ ਹੈ।

ਦੱਸ ਦਈਏ, ਜਦੋਂ ਸਿੱਖਾਂ ਦੇ ਸਿਰਾਂ ਦੇ ਗੱਡੇ ਭਰ ਕੇ ਦਿੱਲੀ ਹਕੂਮਤ ਕੋਲ ਲੈ ਕੇ ਜਾਇਆ ਕਰਦੇ ਸਨ, ਉਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਲੱਗਦੇ ਸਨ। ਇੱਕ-ਇੱਕ ਸਿਰ ਦੇ ਬਦਲੇ ਉਨ੍ਹਾਂ ਨੂੰ 80-80 ਰੁਪਏ ਦੀ ਰਕਮ ਮਿਲਿਆ ਕਰਦੀ ਸੀ। ਉਸ ਵੇਲੇਂ ਸਿੱਖਾਂ ਦੇ ਸਿਰਾਂ ਦੇ 40 ਗੱਡੇ ਭਰ ਕੇ ਦਿੱਲੀ ਨੂੰ ਜਾ ਰਹੇ ਸਨ ਜਿਨ੍ਹਾਂ 'ਤੇ ਸਿੱਖਾਂ ਨੇ ਹਮਲਾ ਕਰਕੇ ਸਿੱਖਾਂ ਦੇ ਸਿਰਾਂ ਦੇ ਨਾਲ ਭਰੇ ਹੋਏ ਗੱਡੇ ਖੋਹ ਲਏ ਤੇ ਉਨ੍ਹਾਂ ਸਿਰਾਂ ਦਾ ਅੰਤਿਮ ਸੰਸਕਾਰ ਆਦਰ ਸਤਿਕਾਰ ਨਾਲ ਕੀਤਾ ਗਿਆ। ਉੱਥੇ ਹੀ ਜਿਸ ਇਤਿਹਾਸਿਕ ਥਾਂ 'ਤੇ ਸਿੰਘਾਂ ਦੇ ਸਿਰਾਂ ਦਾ ਸਸਕਾਰ ਕੀਤਾ ਗਿਆ ਸੀ, ਉਸ ਥਾਂ 'ਤੇ ਗੁਰਦੁਆਰਾ ਸੀਸ ਗੰਜ ਸਾਹਿਬ ਸ਼ੁਸ਼ੋਭਿਤ ਹੈ।

ABOUT THE AUTHOR

...view details