ਪੰਜਾਬ

punjab

ETV Bharat / state

ਲਿੰਗ ਟੈਸਟ ਨੂੰ ਲੈਕੇ ਸਿਹਤ ਵਿਭਾਗ ਦੀ ਨਿੱਜੀ ਹਸਪਤਾਲ ‘ਚ ਰੇਡ, ਮਸ਼ੀਨਾਂ ਸੀਲ - ਹਸਪਤਾਲ

ਸਿਹਤ ਵਿਭਾਗ ਹਰਿਆਣਾ ਵੱਲੋਂ ਸਰਹਿੰਦ ਬਸੀ ਰੋਡ ‘ਤੇ ਸਥਿਤ ਸ਼ੈਲੀ ਮੈਮੋਰੀਅਲ ਮਲਟੀ ਸਪੈਸ਼ਲਿਟੀ ਹਸਪਤਾਲ ਰੇਡ ਕਰ ਕੇ ਕਥਿਤ ਤੌਰ ‘ਤੇ ਲਿੰਗ ਟੈਸਟ ਕਰਨ ਦੇ ਇਲਜ਼ਾਮ ਵਿਚ ਅਲਟਰਾਸਾਊਂਡ ਮਸ਼ੀਨ ਸੀਲ ਕਰ ਦਿੱਤੀ ਗਈ । ਜਾਣਕਾਰੀ ਅਨੁਸਾਰ 2 ਮੁਲਜ਼ਮਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ।

ਲਿੰਗ ਟੈਸਟ ਨੂੰ ਲੈਕੇ ਸਿਹਤ ਵਿਭਾਗ ਦੀ ਨਿੱਜੀ ਹਸਪਤਾਲ ‘ਚ ਰੇਡ
ਲਿੰਗ ਟੈਸਟ ਨੂੰ ਲੈਕੇ ਸਿਹਤ ਵਿਭਾਗ ਦੀ ਨਿੱਜੀ ਹਸਪਤਾਲ ‘ਚ ਰੇਡ

By

Published : Jul 11, 2021, 10:55 PM IST

ਸ੍ਰੀ ਫਤਿਹਗੜ੍ਹ ਸਾਹਿਬ:ਸਿਹਤ ਵਿਭਾਗ ਅੰਬਾਲਾ ਦੇ ਅਡੀਸ਼ਨਲ ਸੀਨੀਅਰ ਮੈਡੀਕਲ ਅਫਸਰ ਡਾ. ਵਿਜੇ ਵਰਮਾ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਸਰਹਿੰਦ ਵਿੱਚ ਸਥਿਤ ਸ਼ੈਲੀ ਮੈਮੋਰੀਅਲ ਮਲਟੀ ਸਪੈਸ਼ਲਿਟੀ ਹਸਪਤਾਲ ਵਿਖੇ ਕਥਿਤ ਤੌਰ ‘ਤੇ ਲਿੰਗ ਟੈਸਟ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਅੰਬਾਲਾ ਵੱਲੋਂ ਇਕ ਟੀਮ ਦਾ ਗਠਨ ਕੀਤਾ ਗਿਆ ਅਤੇ ਇੱਕ ਡੰਮੀ ਗਰਭਵਤੀ ਔਰਤ ਨੂੰ ਹਸਪਤਾਲ ਵਿੱਚ ਭੇਜਿਆ ਗਿਆ ਜਿੱਥੇ ਉਸ ਦਾ ਲਿੰਗ ਟੈਸਟ ਕੀਤਾ ਗਿਆ ਅਤੇ ਕੀਤੇ ਗਏ ਲਿੰਗ ਟੈਸਟ ਦਾ ਹਸਪਤਾਲ ਵਿਚ ਕੋਈ ਵੀ ਰਿਕਾਰਡ ਵੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਲਿੰਗ ਟੈਸਟ ਲਈ ਗਈ ਨਗਦੀ ਵੀ ਬਰਾਮਦ ਕਰ ਲਈ ਗਈ ਹੈ।

ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਥਾਣਾ ਫਤਿਹਗਡ਼੍ਹ ਸਾਹਿਬ ਪੁਲਿਸ ਨੂੰ ਲਿਖਤੀ ਭੇਜ ਦਿੱਤਾ ਹੈ। ਡਾ. ਵਿਜੇ ਵਰਮਾ ਇਸ ਮੌਕੇ ਜ਼ਿਲ੍ਹਾ ਸਿਹਤ ਅਤੇ ਪਰਿਵਾਰ ਭਲਾਈ ਅਫਸਰ ਕਰਨ ਸਾਗਰ ਨੇ ਦੱਸਿਆ ਕਿ ਸਿਹਤ ਵਿਭਾਗ ਅੰਬਾਲਾ ਦੀ ਟੀਮ ਵੱਲੋਂ ਸਰਹਿੰਦ ਦੇ ਇੱਕ ਹਸਪਤਾਲ ਦੇ ਵਿਚ ਰੇਡ ਕੀਤੀ ਗਈ ਸੀ ਅਤੇ ਉਥੇ ਅਲਟਰਾਸਾਊਂਡ ਮਸ਼ੀਨ ਸੀਲ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਲਿੰਗ ਟੈਸਟ ਨੂੰ ਲੈਕੇ ਸਿਹਤ ਵਿਭਾਗ ਦੀ ਨਿੱਜੀ ਹਸਪਤਾਲ ‘ਚ ਰੇਡ

ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਅੰਬਾਲਾ ਸਿਹਤ ਵਿਭਾਗ ਦੀ ਟੀਮ ਵੱਲੋਂ ਸਰਹਿੰਦ ਹਸਪਤਾਲ ਵਿਖੇ ਰੇਡ ਕਰ ਕੇ ਅਲਟਰਾਸਾਊਂਡ ਮਸ਼ੀਨ ਸੀਲ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ।

ਇਹ ਵੀ ਪੜ੍ਹੋ:ਜਗਰਾਓਂ 'ਚ AAP ਨੇ ਕੇਂਦਰ ਤੇ ਪੰਜਾਬ ਸਰਕਾਰ ਦਾ ਸਾੜਿਆ ਪੁਤਲਾ

ABOUT THE AUTHOR

...view details