ਪੰਜਾਬ

punjab

ETV Bharat / state

ਫ਼ਤਿਹਗੜ੍ਹ ਸਾਹਿਬ: ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਬਿਹ ਦੇ ਸਰੂਪ ਅਗਨ ਭੇਟ

ਜ਼ਿਲ੍ਹਾ ਫ਼ਤਿਹਗੜ੍ਹ ਅਧੀਨ ਆਉਂਦੇ ਬਸੀ ਪਠਾਣਾਂ ਦੇ ਪਿੰਡ ਹਿੰਮਤਪੁਰਾ ਦੇ ਗੁਰੂ-ਘਰ ਵਿੱਚ ਪਏ 2 ਗੁਰੂ ਗ੍ਰੰਥ ਸਾਹਿਬ ਤੇ 1 ਪੋਥੀ ਸਾਹਿਬ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅਗਨ ਭੇਟ ਹੋ ਗਏ।

ਬਿਜਲੀ ਦੇ ਸ਼ਾਰਟ ਸਰਕਟ ਕਾਰਨ 2 ਸਰੂਪ ਤੇ 1 ਪੋਥੀ ਸਾਹਿਬ ਅਗਨ ਭੇਂਟ

By

Published : Jun 4, 2019, 7:30 PM IST

ਫ਼ਤਿਹਗੜ੍ਹ ਸਾਹਿਬ: ਬਸੀ ਪਠਾਣਾ ਦੇ ਪਿੰਡ ਹਿੰਮਤਪੁਰਾ ਵਿਖੇ ਸ਼ਾਮ ਦੇ ਸਮੇਂ ਗੁਰਦੁਆਰਾ ਸਾਹਿਬ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2 ਪਾਵਨ ਸਰੂਪ ਤੇ ਇੱਕ ਪੋਥੀ ਅਗਨ ਭੇਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਬਿਜਲੀ ਦੇ ਸ਼ਾਰਟ ਸਰਕਟ ਕਾਰਨ 2 ਸਰੂਪ ਤੇ 1 ਪੋਥੀ ਸਾਹਿਬ ਅਗਨ ਭੇਟ

ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਸ਼ਾਮ ਨੂੰ 6.20 ਵਜੇ ਗੁਰਦੁਆਰਾ ਸਾਹਿਬ ਆਏ ਤੇ ਜਦੋਂ ਉਨ੍ਹਾਂ ਦਰਵਾਜ਼ੇ ਨੂੰ ਲੱਗਾ ਜਿੰਦਰਾ ਖੋਲਣ ਤੋਂ ਬਾਅਦ ਦੇਖਿਆ ਤਾਂ ਸੱਚਖੰਡ ਵਿੱਚ ਅੱਗ ਲੱਗੀ ਹੋਈ ਸੀ ਤੇ ਧੂੰਆ ਵੀ ਉੱਠ ਰਿਹਾ ਸੀ।

ਬਲਵਿੰਦਰ ਸਿੰਘ ਨੇ ਤੁਰੰਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੁੱਖ ਸਿੰਘ ਤੇ ਪਿੰਡ ਵਾਸੀਆਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪ੍ਰਧਾਨ ਸਮੇਤ ਸਾਰੇ ਪਤਵੰਤੇ ਸੱਜਣ ਇੱਕਤਰ ਹੋਏ ਅਤੇ ਲੱਗੀ ਅੱਗ ਤੇ ਕਾਬੂ ਪਾਇਆ।

ਘਟਨਾ ਦੀ ਸੂਚਨਾ ਮਿਲਣ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਵੀ ਆ ਪਹੁੰਚੇ ਤੇ ਇਸ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ।

ABOUT THE AUTHOR

...view details