ਸ੍ਰੀ ਫ਼ਤਿਹਗੜ੍ਹ ਸਾਹਿਬ: ਕੋਰੋਨਾ ਮਹਾਂਮਾਰੀ ਦਾ ਅਸਰ ਜਿੱਥੇ ਵੱਡੇ ਕਾਰੋਬਾਰਾਂ 'ਤੇ ਪਿਆ ਹੈ ਉੱਥੇ ਹੀ ਛੋਟੇ ਕਾਰੋਬਾਰੀ ਵੀ ਇਸ ਤੋਂ ਪ੍ਰਭਾਵਿਤ ਹੋਏ ਹਨ। ਕੋਰੋਨਾ ਕਰਨਾ ਦੇਸ਼ ਵਿੱਚ ਤਾਲਾਬੰਦੀ ਲੱਗਾ ਦਿੱਤੀ ਗਈ ਸੀ ਜਿਸ ਕਰਕੇ ਸਾਰਾ ਕੰਮਕਾਜ ਠੱਪ ਹੋ ਗਿਆ ਸੀ। ਕੰਮ ਕਾਰਜ ਠੱਪ ਹੋਣ ਨਾਲ ਲੋਕਾਂ ਨੂੰ ਕਾਫ਼ੀ ਤੰਗੀ ਦਾ ਸਾਹਮਣਾ ਕਰਨਾ ਪਿਆ। ਹੁਣ ਸਰਕਾਰ ਨੇ ਕੰਮਕਾਜ ਨੂੰ ਲੀਹਾਂ 'ਤੇ ਲਿਆਉਣ ਲਈ ਤਾਲਾਬੰਦੀ ਪੜਾਅ-ਦਰ-ਪੜਾਅ ਖੋਲ੍ਹਣੀ ਸ਼ੁਰੂ ਕਰ ਦਿੱਤੀ ਹੈ। ਤਾਲਾਬੰਦੀ ਖੁਲ੍ਹਣ ਮਗਰੋਂ ਕੰਮਕਾਜ ਪਹਿਲਾਂ ਦੀ ਤਰ੍ਹਾਂ ਸ਼ੁਰੂ ਹੋਇਆ ਜਾਂ ਨਹੀਂ। ਇਹ ਜਾਣਨ ਲਈ ਈਟੀਵੀ ਭਾਰਤ ਦੀ ਟੀਮ ਨੇ ਜ਼ਿਲ੍ਹੇ ਦੇ ਟਰਾਂਸਪੋਰਟਰਾਂ ਤੇ ਬੱਸ ਚਾਲਕਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਤੋਂ ਪੁੱਛਿਆ ਕਿ ਉਨ੍ਹਾਂ ਨੂੰ ਤਾਲਾਬੰਦੀ ਦੌਰਾਨ ਕਿਵੇਂ ਦੀਆਂ ਮੁਸ਼ਕਲਾਂ 'ਚੋਂ ਲੰਘਣਾ ਪਿਆ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਬੱਸ ਚਾਲਕ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਰਕੇ ਉਨ੍ਹਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਕੋਰੋਨਾ ਕਰਕੇ ਲੱਗੇ ਲੌਕਡਾਊਨ ਵਿੱਚ ਬੱਸ ਸਰਵਿਸ ਬੰਦ ਹੋ ਗਈ ਸੀ ਪਰ ਹੁਣ ਫਿਲਹਾਲ ਬੱਸ ਸਰਵਿਸ ਸ਼ੁਰੂ ਤਾਂ ਹੋ ਗਈ ਹੈ ਪਰ ਸਵਾਰੀਆਂ ਦੀ ਉ਼ਡੀਕ ਹਾਲੇ ਵੀ ਖ਼ਤਮ ਨਹੀਂ ਹੋ ਰਹੀ। ਬੱਸਾਂ ਵਿੱਚ ਜਾਣ ਲਈ ਕੋਈ ਮੁਸਾਫ਼ਰ ਨਹੀਂ ਬਹੁੜ ਰਿਹਾ ਹੈ ਜਿਸ ਕਰਕੇ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।