ਸ੍ਰੀ ਫਤਿਹਗੜ੍ਹ ਸਾਹਿਬ: ਐਸਜੀਪੀਸੀ ਦੇ ਅੰਤਰਿੰਗ ਕਮੇਟੀ ਦੀ ਮੀਟਿੰਗ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਹੋਈ, ਜਿਸਦੀ ਪ੍ਰਧਾਨਗੀ ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤੀ।
ਇਸ ਮੀਟਿੰਗ ਦੌਰਾਨ ਜਦੋਂ ਲੌਂਗੋਵਾਲ ਨੂੰ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਦੁਆਰਾ ਅਕਾਲ ਤਖ਼ਤ ਵੱਲੋਂ ਬਣਾਈ ਗਈ ਕਮੇਟੀ ਦੇ ਸਾਹਮਣੇ ਪੇਸ਼ ਨਾ ਹੋਣ ਦੇ ਸਵਾਲ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਅਕਾਲ ਤਖ਼ਤ ਦਾ ਮਾਮਲਾ ਹੈ ਇਸ ਵਿੱਚ ਉਹ ਕੁਝ ਨਹੀਂ ਕਹਿ ਸਕਦਾ।
ਉੱਥੇ ਹੀ ਜਦੋਂ ਐਸਜੀਪੀਸੀ ਨੂੰ ਰਾਜਨੀਤਕ ਪਾਰਟੀ ਵਲੋਂ ਚਲਾਏ ਜਾਣ ਬਾਰੇ ਸਵਾਲ ਕੀਤਾ ਗਿਆ ਤਾਂ ਲੌਂਗੋਵਾਲ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ ਇਹ ਸਭ ਬੇਬੁਨਿਆਦ ਗੱਲਾਂ ਹਨ। ਐਸਜੀਪੀਸੀ ਖ਼ੁਦ ਦੀ ਇੱਕ ਕਮੇਟੀ ਹੈ ਜੋ ਐਸਜੀਪੀਸੀ ਦੇ ਫੈਸਲੇ ਲੈਂਦੀ ਹੈ ਇਸ ਵਿੱਚ ਕਿਸੇ ਰਾਜਨੀਤਕ ਦਲ ਦੀ ਕੋਈ ਦਖ਼ਲ ਅੰਦਾਜ਼ੀ ਨਹੀਂ ਹੈ ।
ਇਹ ਵੀ ਪੜੋ: ਨਿਰਭਯਾ ਕੇਸ ਵਿੱਚ ਮੁਲਜ਼ਮ ਪਵਨ ਦੀ ਪਟੀਸ਼ਨ 'ਤੇ ਅੱਜ ਹੋਵੇਗੀ ਸੁਣਵਾਈ
ਉੱਥੇ ਹੀ ਲੌਂਗੋਵਾਲ ਨੇ ਮੋਦੀ ਸਰਕਾਰ ਦੁਆਰਾ ਪਾਸ ਕੀਤੇ ਨਾਗਰਿਕਤਾ ਸੋਧ ਕਾਨੂੰਨ 'ਤੇ ਬੋਲਦੇ ਹੋਏ ਕਿਹਾ ਕਿ ਇਹ ਸ਼ਲਾਘਾਯੋਗ ਕਦਮ ਹੈ। ਜਿੰਨੇ ਵੀ ਸ਼ਰਨਾਰਥੀ ਗਵਾਢੀ ਦੇਸ਼ਾਂ ਤੋਂ ਆਏ ਹੋਏ ਹਨ ਉਨ੍ਹਾਂ ਨੂੰ ਹੁਣ ਨਾਗਰਿਕਤਾ ਮਿਲ ਜਾਵੇਗੀ, ਇਸ ਕਾਨੂੰਨ ਨਾਲ ਸਾਰਿਆਂ ਨੂੰ ਲਾਭ ਮਿਲ ਸਕੇਗਾ।