ਪੰਜਾਬ

punjab

ETV Bharat / state

'ਅਕਾਲੀ ਦਲ ਸਮੇਂ ਪੈਦਾ ਹੋਏ ਗੈਂਗਸਟਰ'

ਪੰਜਾਬ ਵਿੱਚ ਹੋ ਰਹੇ ਗੈਂਗਵਾਰ ਦੇ ਮਾਮਲਿਆਂ 'ਤੇ ਬੋਲਦੇ ਹੋਏ ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਦੇ ਸਮੇਂ ਦੇ ਵਿੱਚ ਹੀ ਗੈਂਗਸਟਰ ਪੈਦਾ ਹੋਏ ਹਨ।

'ਅਕਾਲੀ ਦਲ ਦੇ ਸਮੇਂ ਪੈਦਾ ਹੋਏ ਗੈਂਗਸਟਾਰ'
'ਅਕਾਲੀ ਦਲ ਦੇ ਸਮੇਂ ਪੈਦਾ ਹੋਏ ਗੈਂਗਸਟਾਰ'

By

Published : Aug 16, 2021, 4:39 PM IST

ਸ੍ਰੀ ਫਤਹਿਗੜ੍ਹ ਸਾਹਿਬ:ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਮਲੋਹ ਸਿਵਲ ਹਸਪਤਾਲ ਨੂੰ ਅਪਗ੍ਰੇਡ ਕਰ ਕੇ ਸਬ ਡਿਵੀਜ਼ਨਲ ਹਸਪਤਾਲ ਬਣਾਉਣ ਲਈ 30 ਬੈੱਡਾਂ ਤੋਂ 50 ਬੈੱਡਾਂ ਦਾ ਬਣਨ ਜਾ ਰਿਹਾ ਹੈ। ਜਿਸ 'ਤੇ ਕਰੀਬ ਅੱਠ ਕਰੋੜ ਰੁਪਏ ਖਰਚ ਹੋਣਗੇ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਦੇ ਵਿਚ ਸਿਹਤ ਸਹੂਲਤਾਂ ਦੀ ਬਹੁਤ ਲੋੜ ਹੈ। ਜਿਸ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ।

'ਅਕਾਲੀ ਦਲ ਦੇ ਸਮੇਂ ਪੈਦਾ ਹੋਏ ਗੈਂਗਸਟਾਰ'

ਰੰਧਾਵਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਿੱਖਿਆ ਤੇ ਸਿਹਤ ਸਹੂਲਤਾਂ ਵੱਲ ਸਰਕਾਰ ਧਿਆਨ ਦੇ ਰਹੀ ਹੈ। ਪੰਜਾਬ ਵਿੱਚ ਹੋ ਰਹੇ ਗੈਂਗਵਾਰ ਦੇ ਮਾਮਲਿਆਂ 'ਤੇ ਬੋਲਦੇ ਹੋਏ ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਦੇ ਸਮੇਂ ਦੇ ਵਿੱਚ ਹੀ ਗੈਂਗਸਟਰ ਪੈਦਾ ਹੋਏ ਹਨ। ਉਨ੍ਹਾਂ ਦੀ ਸਰਕਾਰ ਵੱਲੋਂ ਗੈਂਗਸਟਰਾਂ 'ਤੇ ਕੰਟਰੋਲ ਕਰਨ ਦੇ ਲਈ ਪ੍ਰੋਗਰਾਮ ਤਿਆਰ ਕੀਤੇ ਗਏ ਹਨ। ਜਿਸ 'ਤੇ ਬਹੁਤ ਜਲਦ ਹੀ ਐਕਸ਼ਨ ਪਲੈਨ ਹੋਵੇਗਾ।

ਇਹ ਵੀ ਪੜ੍ਹੋ:ਪਾਕਿਸਤਾਨ ਤੋਂ ਆਏ ਹਥਿਆਰ ਤੇ ਵਿਸਫੋਟਕ ਬਰਾਮਦ

ਮਜੀਠੀਆ ਵੱਲੋਂ ਉਨ੍ਹਾਂ 'ਤੇ ਲਗਾਏ ਗਏ ਗੈਂਗਸਟਰਾਂ ਦੇ ਸੰਬੰਧ 'ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇੱਥੇ ਉਹ ਜ਼ਿਆਦਾ ਕੁਝ ਨਹੀਂ ਬੋਲਣਾ ਚਾਹੁੰਦੇ।

ABOUT THE AUTHOR

...view details