ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ (Sri Muktsar Sahib) ਪੁਲਿਸ ਵੱਲੋਂ 20 ਅਕਤੂਬਰ ਨੂੰ ਇੱਕ ਵਿਧਵਾ ਔਰਤ ਤੋਂ ਫਿਰੌਤੀ ਮੰਗਣ ਦੇ ਦਰਜ ਕੀਤੇ ਗਏ ਮਾਮਲੇ ਨੂੰ ਸੁਲਝਾਇਆ ਗਿਆ। ਇਸ ਮਾਮਲੇ ਵਿਚ ਪੁਲਿਸ ਨੇ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਤਕਨੀਕੀ ਸਹਾਇਤਾ ਨਾਲ ਪੁਲਿਸ ਵੱਲੋਂ ਸੁਲਝਾਏ ਇਸ ਕੇਸ ਵਿਚ ਸਾਹਮਣੇ ਆਇਆ ਕਿ ਇਹਨਾਂ 3 ਵਿਅਕਤੀਆਂ ਦਾ ਇੱਕ ਦੋਸਤ ਜ਼ੋ ਦੁਬਈ ਵਿਖੇ ਰਹਿ ਰਿਹਾ ਫਿਰੌਤੀ ਦੀ ਮੰਗਣ ਲਈ ਫੋਨ ਕਰਦਾ ਸੀ।
ਦੱਸ ਦੇਈਏ ਕਿ ਕਾਬੂ ਕੀਤੇ ਵਿਅਕਤੀ ਪੋਲੀਕਲੀਨਿਕ ਦੀ ਮਾਲਕ ਵਿਧਵਾ ਔਰਤ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗ ਰਹੇ ਸਨ।ਪੁਲਿਸ ਅਨੁਸਾਰ ਇਹ ਇੱਕ ਗੈਂਗ ਕੰਮ ਕਰ ਰਿਹਾ ਸੀ ਅਤੇ ਜੋ ਵਿਅਕਤੀ ਇਹਨਾਂ ਦੇ ਕਹਿਣ 'ਤੇ ਫਿਰੌਤੀ ਮੰਗਦਾ ਸੀ, ਉਹ ਦੁਬਈ ਵਿਖੇ ਰਹਿ ਰਿਹਾ ਹੈ।
ਪੁਲਿਸ ਨੂੰ ਇਸ ਮਾਮਲੇ ਵਿਚ ਹੋਰ ਵੀ ਲੋਕਾਂ ਦੇ ਸ਼ਾਮਿਲ ਹੋਣ ਦਾ ਸ਼ੱਕ ਹੈ ਅਤੇ ਡੂੰਘਾਈ ਨਾਲ ਅਗਲੇਰੀ ਪੜਤਾਲ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਅੱਜ ਪ੍ਰੈਸ ਕਾਨਫਰੰਸ਼ ਦੌਰਾਨ ਐਸਐਸਪੀ ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਦਾ ਮੁੱਖ ਕਥਿਤ ਮੁਲਜ਼ਮ ਪਿੰਡ ਸੋਥਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਵਾਸੀ ਬੂਟਾ ਸਿੰਘ ਹੈ ਅਤੇ ਉਸ ਨਾਲ ਦੋ ਹੋਰ ਕਥਿਤ ਮੁਲਜ਼ਮ ਫਿਰੋਜਪੁਰ ਜ਼ਿਲ੍ਹੇ ਦੇ ਪਿੰਡ ਗਿੱਲ ਦੇ ਵਾਸੀ ਹਨ।