ਸ਼੍ਰੀ ਫ਼ਤਹਿਗੜ੍ਹ ਸਾਹਿਬ :ਕੈਨੇਡਾ ਦੇ ਵਿੰਨੀਪੈਗ ਵਿੱਚ ਵਿਸ਼ਵ ਪੁਲਿਸ ਖੇਡਾਂ ਹੋ ਰਹੀਆਂ ਹਨ, ਜਿਸ ਵਿੱਚ ਵੱਖ-ਵੱਖ ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਉੱਥੇ ਹੀ ਇਹਨਾਂ ਖੇਡਾਂ ਵਿੱਚ ਭਾਰਤ ਵਲੋਂ ਮੰਡੀ ਗੋਬਿੰਦਗੜ੍ਹ ਦੇ ਗਗਨਪ੍ਰੀਤ ਸਿੰਘ ਨੇ ਕਰਾਟੇ ਵਿੱਚ ਭਾਗ ਲਿਆ। ਉਹਨਾਂ ਨੇ ਦੋ ਗੋਲਡ ਮੈਡਲ ਜਿੱਤ ਕੇ ਭਾਰਤ ਦੀ ਝੋਲੀ ਪਾਏ ਹਨ। ਉਨ੍ਹਾਂ ਦਾ ਮੰਡੀ ਗੋਬਿੰਦਗੜ ਪਹੁੰਚਣ ਉੱਤੇ ਗੁਰੂ ਅਮਰਦਾਸ ਮਲਟੀ ਸਪੈਸ਼ਲਿਟੀ ਹਸਪਤਾਲ ਵਲੋਂ ਵਿਸ਼ੇਸ਼ ਤੌਰ ਉੱਤੇ ਸਵਾਗਤ ਅਤੇ ਸਨਮਾਨ ਕੀਤਾ ਗਿਆ।
ਕੈਨੇਡਾ 'ਚ ਵਿਸ਼ਵ ਪੁਲਿਸ ਖੇਡਾਂ 'ਚ ਗਗਨਪ੍ਰੀਤ ਸਿੰਘ ਨੇ ਜਿੱਤੇ ਦੋ ਗੋਲਡ ਮੈਡਲ - ਮੰਡੀ ਗੋਬਿੰਦਗੜ੍ਹ ਦੇ ਗਗਨਪ੍ਰੀਤ ਸਿੰਘ
ਕੈਨੇਡਾ ਦੇ ਵਿੰਨੀਪੈਗ ਵਿੱਚ ਹੋ ਰਹੀਆਂ ਖੇਡਾਂ ਵਿੱਚ ਮੰਡੀ ਗੋਬਿੰਦਗੜ੍ਹ ਦੇ ਗਗਨਪ੍ਰੀਤ ਸਿੰਘ ਨੇ ਦੋ ਗੋਡਲ ਮੈਡਲ ਜਿੱਤੇ ਹਨ। ਉਨ੍ਹਾਂ ਦਾ ਵਾਪਸੀ ਉੱਤੇ ਸਵਾਗਤ ਅਤੇ ਸਨਮਾਨ ਕੀਤਾ ਗਿਆ ਹੈ।
ਨੌਜਵਾਨ ਖੇਡਾਂ ਨਾਲ ਜੁੜੇ ਹੋਏ :ਗਗਨਪ੍ਰੀਤ ਸਿੰਘ ਨੇ ਕਿਹਾ ਕਿ ਕੈਨੇਡਾ ਦੇ ਵਿੰਨੀਪੈਗ ਵਿੱਚ ਵਿਸ਼ਵ ਪੁਲਿਸ ਖੇਡਾਂ ਹੋ ਰਹੀਆਂ ਹਨ, ਜਿਸ ਵਿੱਚ ਉਹਨਾਂ ਵੱਲੋਂ ਭਾਰਤ ਤੋਂ ਖਿਡਾਰੀ ਵਜੋਂ ਹਿੱਸਾ ਲਿਆ ਗਿਆ ਹੈ। ਇਨ੍ਹਾਂ ਖੇਡਾਂ ਵਿੱਚ ਉਹਨਾਂ ਵਲੋਂ 80 ਕਿੱਲੋ ਘੱਟ ਭਾਰ ਦੇ ਕਰਾਟੇ ਵੈਂਟ ਦੀ ਖੇਡ ਵਿੱਚ ਭਾਗ ਲਿਆ ਗਿਆ ਹੈ। ਇਸ ਵਿੱਚ ਉਹਨਾਂ ਇਕ ਗੋਲਡ ਮੈਡਲ ਟੀਮ ਦੇ ਤੌਰ ਉੱਤੇ ਅਤੇ ਇਕ ਗੋਲਡ ਮੈਡਲ ਖੁਦ ਜਿੱਤਿਆ ਹੈ। ਉੱਥੇ ਹੀ ਉਹਨਾਂ ਨੇ ਨਸ਼ੇ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਨੂੰ ਬਿਨਾਂ ਕਾਰਨ ਨਸ਼ੇ ਨਾਲ ਜੋੜ ਕੇ ਬਦਨਾਮ ਕੀਤਾ ਜਾ ਰਿਹਾ ਹੈ ਜਦਕਿ ਪੰਜਾਬ ਦੇ ਬਾਹਰ ਬਹੁਤ ਨਸ਼ਾ ਹੈ। ਕਿਉਕਿ ਪੰਜਾਬ ਦੇ ਮੁਕਾਬਲੇ ਹੋਰ ਸਟੇਟਾਂ ਦੇ ਖਿਡਾਰੀਆਂ ਦੀ ਗਿਣਤੀ ਘੱਟ ਸੀ। ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਖੇਡਾਂ ਨਾਲ ਜੁੜੇ ਹੋਏ ਹਨ ਅਤੇ ਉਹਨਾਂ ਵਿਚ ਬਹੁਤ ਜਿਆਦਾ ਕਾਬਲੀਅਤ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ।
- ਵਿੱਤੀ ਵਰ੍ਹੇ ਦੇ ਪਹਿਲੇ ਚਾਰ ਮਹੀਨਿਆਂ 'ਚ ਜੀਐੱਸਟੀ 'ਚ 16.5 ਤੇ ਆਬਕਾਰੀ 'ਚ 20.87 ਫੀਸਦੀ ਦਾ ਵਾਧਾ, ਖ਼ਜਾਨਾ ਮੰਤਰੀ ਨੇ ਕੀਤਾ ਦਾਅਵਾ
- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿੰਡਾਂ ‘ਚ ਸਾਫ ਪਾਣੀ ਦੀ ਸਪਲਾਈ ਲਈ 165 ਕਰੋੜ ਰੁਪਏ ਦੇ ਪ੍ਰੋਜੈਕਟ ਮੰਜ਼ੂਰ, ਬ੍ਰਹਮ ਸ਼ੰਕਰ ਜਿੰਪਾ ਨੇ ਦਿੱਤਾ ਬਿਆਨ
- ਮਹਿਲਾ ਸਰਪੰਚ ਦੇ ਪਤੀ 'ਤੇ ਸਰਕਾਰ ਨੂੰ ਚੂਨਾ ਲਗਾਉਣ ਦੇ ਇਲਜ਼ਾਮ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਾ ਵੱਡਾ ਬਿਆਨ
ਇਸ ਮੌਕੇ ਗੱਲਬਾਤ ਕਰਦੇ ਹੋਏ ਨਵਜੀਤ ਸਿੰਘ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਹੋਈਆਂ ਖੇਡਾਂ ਵਿੱਚ ਗਗਨਪ੍ਰੀਤ ਸਿੰਘ ਨੇ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਅਤੇ ਆਪਣੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਇਸ ਨਾਲ ਉਹਨਾਂ ਨੂੰ ਬਹੁਤ ਖੁਸ਼ੀ ਹੈ। ਉੱਥੇ ਹੀ ਉਹਨਾਂ ਨੇ ਕਿਹਾ ਕਿ ਚੰਗੇ ਖਿਡਾਰੀ ਪੈਦਾ ਕਰਨ ਦੇ ਲਈ ਚੰਗੀਆਂ ਖੇਡ ਨੀਤੀਆਂ ਲਿਆਉਣ ਦੀ ਜ਼ਰੂਰਤ ਹੈ।