ਫ਼ਤਿਹਗੜ੍ਹ ਸਾਹਿਬ: ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜ਼ਿਲ੍ਹੇ ਵਿੱਚ ਵਿਕਾਸ ਕਾਰਜਾਂ ਦਾ ਨੀਂਹ ਪੱਧਰ ਰੱਖਿਆ। ਉਨ੍ਹਾਂ ਇੱਥੇ ਜ਼ਮੀਨ ਵਿੱਚ ਟੱਕ ਲਾ ਕੇ ਕੰਮਾਂ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨਵੇਂ ਬਣੇ ਅਕਾਲੀ ਦਲ 'ਤੇ ਵੀ ਟਿੱਪਣੀ ਕੀਤੀ।
ਇਤਿਹਾਸਕ ਸ਼ਹਿਰ ਫ਼ਤਿਹਗੜ੍ਹ ਸਾਹਿਬ ਦੇ ਸੁੰਦਰੀਕਰਨ ਲਈ ਰੱਖਿਆ ਨੀਂਹ ਪੱਥਰ - ਫ਼ਤਿਹਗੜ੍ਹ ਸਾਹਿਬ ਵਿਕਾਸ ਕਾਰਜ
ਇਤਿਹਾਸਕ ਸ਼ਹਿਰ ਫ਼ਤਿਹਗੜ੍ਹ ਸਾਹਿਬ ਨੂੰ ਟੂਰਿਜ਼ਮ ਵਜੋਂ ਪ੍ਰਫੁੱਲਤ ਕਰਨ ਲਈ ਕੈਬਿਨੇਟ ਮੰਤਰੀ ਨੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ।
ਮੰਤਰੀ ਨੇ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਦੇ ਸੁੰਦਰੀਕਰਨ ਕਰਨ ਲਈ ਟੂਰਿਜ਼ਮ ਡਿਪਾਰਟਮੈਂਟ ਵੱਲੋਂ ਲਗਭਗ 18 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ 10 ਕਰੋੜ ਦੀ ਲਾਗਤ ਨਾਲ ਵੱਖਰੇ ਤੌਰ 'ਤੇ ਆਮ ਖ਼ਾਸ ਬਾਗ਼ ਦੇ ਸੁੰਦਰੀਕਰਨ ਅਤੇ ਪੰਜ ਕਰੋੜ ਦੀ ਲਾਗਤ ਨਾਲ ਉੱਚਾ ਪਿੰਡ ਸੰਘੋਲ ਦੇ ਸੁੰਦਰੀ ਕਰਨ ਦੇ ਨਾਲ-ਨਾਲ ਕੁੱਲ 30 ਕਰੋੜ ਦੇ ਕੰਮ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਕਰਵਾਏ ਜਾ ਰਹੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਨਵੇਂ ਬਣੇ ਅਕਾਲੀ ਦਲ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਦੇ ਕੰਮ ਕਰਨ ਦੇ ਤਰੀਕੇ ਤੋਂ ਕੋਈ ਵੀ ਖ਼ੁਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਦੋ ਧੜੇ ਬਣਨ ਨਾਲ ਕਾਂਗਰਸ ਪਾਰਟੀ ਨੂੰ ਇਸ ਦਾ ਕੋਈ ਨੁਕਸਾਨ ਨਹੀਂ ਹੋਵੇਗਾ।