ਪੰਜਾਬ

punjab

ETV Bharat / state

ਵੱਧ ਤੋਂ ਵੱਧ ਖੇਡ ਮੁਕਾਬਲਿਆਂ ਨਾਲ ਪੰਜਾਬ ਹੋਵੇਗਾ ਨਸ਼ਾ ਮੁਕਤ- ਸਾਬਕਾ ਵਿਸ਼ਵ ਚੈਂਪਿਅਨ

ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਮੁੱਖ ਮਹਿਮਾਨ ਵੱਜੋਂ ਪਹੁੰਚੇ। ਉਨ੍ਹਾਂ ਨੇ ਜੇਤੂਆਂ ਨੂੰ ਇਨਾਮ ਵੀ ਵੰਡੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਬਹੁਤ ਖੁਸ਼ੀ ਹੋਈ ਕਿ ਉਨ੍ਹਾਂ ਨੂੰ ਇਸ ਚੈਪਿਅਨਸ਼ਿਪ ਵਿੱਚ ਆਉਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੂੰ 30 ਸਾਲ ਬਾਅਦ ਪਦਮਸ਼੍ਰੀ ਅਵਾਰਡੀ ਅਤੇ ਸਾਬਕਾ ਵਿਸ਼ਵ ਚੈੰਪਿਅਨ ਪ੍ਰੇਮਚੰਦ ਢੀਂਗਰਾ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ।

ਚੈਂਪਿਅਨਸ਼ਿਪ ਕਰਵਾਉਣ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ- ਸਾਬਕਾ ਵਿਸ਼ਵ ਚੈੰਪਿਅਨ
ਚੈਂਪਿਅਨਸ਼ਿਪ ਕਰਵਾਉਣ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ- ਸਾਬਕਾ ਵਿਸ਼ਵ ਚੈੰਪਿਅਨ

By

Published : Mar 30, 2021, 9:52 AM IST

ਸ੍ਰੀ ਫਤਿਹਗੜ੍ਹ ਸਾਹਿਬ: ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਅਤੇ ਖੇਡਾਂ ਦੇ ਵੱਲ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਹੈਲਥ ਪੁਆਇੰਟ ਜਿੰਮ ਦੇ ਨਾਲ ਪੰਜਾਬ ਅਮੇਚਰ ਬਾਡੀ ਬਿਲਡਿੰਗ ਐਸੋਸੀਏਸ਼ਨ ਅਤੇ ਇੰਡਿਅਨ ਬਾਡੀ ਬਿਲਡਰਸ ਫੇਡਰੇਸ਼ਨ ਵੱਲੋਂ ਮੰਡੀ ਗੋਬਿੰਦਗੜ੍ਹ ਦੇ ਸਥਾਨਕ ਦੁਸਹਿਰਾ ਗਰਾਉਂਡ ਚ ਸੀਨੀਅਰ ਮਿਸਟਰ ਪੰਜਾਬ 2021 ਬਾਡੀ ਬਿਲਡਿੰਗ ਚੈਂਪਿਅਨਸ਼ਿਪ ਕਰਵਾਇਆ ਗਿਆ।

ਚੈਂਪਿਅਨਸ਼ਿਪ ਕਰਵਾਉਣ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ- ਸਾਬਕਾ ਵਿਸ਼ਵ ਚੈੰਪਿਅਨ

ਇਸ ਮੌਕੇ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਮੁੱਖ ਮਹਿਮਾਨ ਵੱਜੋਂ ਪਹੁੰਚੇ। ਉਨ੍ਹਾਂ ਨੇ ਜੇਤੂਆਂ ਨੂੰ ਇਨਾਮ ਵੀ ਵੰਡੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਬਹੁਤ ਖੁਸ਼ੀ ਹੋਈ ਕਿ ਉਨ੍ਹਾਂ ਨੂੰ ਇਸ ਚੈਪਿਅਨਸ਼ਿਪ ਵਿੱਚ ਆਉਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੂੰ 30 ਸਾਲ ਬਾਅਦ ਪਦਮਸ਼੍ਰੀ ਅਵਾਰਡੀ ਅਤੇ ਸਾਬਕਾ ਵਿਸ਼ਵ ਚੈੰਪਿਅਨ ਪ੍ਰੇਮਚੰਦ ਢੀਂਗਰਾ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਦੇ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ। ਇਸਦੇ ਇਲਾਵਾ ਭਾਜਪਾ ਵਿਧਾਇਕ ਅਰੁਣ ਨਾਰੰਗ ਉੱਤੇ ਹੋਏ ਹਮਲੇ ਦੀ ਨਿੰਦਿਆ ਕਰਦੇ ਹੋਏ ਕਿਹਾ ਕਿ ਨੇਤਾ ਕਿਸੇ ਵੀ ਪਾਰਟੀ ਦਾ ਹੋਵੇ ਕਿਸਾਨ ਨੂੰ ਕੇਂਦਰ ਨਾਲ ਰੋਸ ਜਰੂਰ ਹੋ ਸਕਦਾ ਹੈ ਪਰ ਅਜਿਹਾ ਵਾਕਾ ਸਾਡਾ ਅਕਸ ਗਿਰਾਉਂਦਾ ਹੈ ਅਤੇ ਅੰਦੋਲਨ ਨੂੰ ਵੀ ਠੇਸ ਪਹੁੰਚਦੀ ਹੈ।

ਇਹ ਵੀ ਪੜੋ: ਖ਼ਾਲਸਾਈ ਜਾਹੋ ਜਲਾਲ ਨਾਲ ਮਨਾਇਆ ਆਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ

ਉਥੇ ਹੀ ਇਸ ਮੌਕੇ ਪਦਮਸ਼੍ਰੀ ਅਵਾਰਡੀ ਅਤੇ ਸਾਬਕਾ ਵਿਸ਼ਵ ਚੈੰਪਿਅਨ ਪ੍ਰੇਮਚੰਦ ਢੀਂਗਰਾ ਨੇ ਚੈਂਪਿਅਨਸ਼ਿਪ ਦੀ ਸ਼ਲਾਘਾ ਕਰਦੇ ਹੋਏ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅਜਿਹੀ ਚੈੰਪਿਅਨਸ਼ਿਪ ਕਰਵਾਉਣ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਕਰਨਾ ਹੈ।

ABOUT THE AUTHOR

...view details