ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਖਾਸ ਤੌਰ ਤੇ ਪਹੁੰਚੇ। ਇਸ ਦੌਰਾਨ ਪੱਤਰਕਾਰਾਂ ਦੇ ਰੂਬਰੂ ਹੁੰਦੇ ਹੋਏ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੇਜਰੀਵਾਲ ਦੇ ਦਬਾਅ ਥੱਲੇ ਕੰਮ ਕਰ ਰਹੇ ਹਨ ਅਤੇ SYL ਦੇ ਸੰਵਦੇਨਸ਼ੀਲ ਮੁੱਦੇ ਵਿੱਚ ਵੱਡੀ ਕੁਤਾਹੀ ਕੀਤੀ ਹੈ। ਜਿਸ ਦਾ ਖਮਿਆਜ਼ਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੁਗਤਣਾ ਪਵੇਗਾ।
SYL ਮਾਮਲੇ ਵਿੱਚ ਕੇਜਰੀਵਾਲ ਅਤੇ ਭਗਵੰਤ ਮਾਨ ਤੇ ਚੰਦੂਮਾਜਰਾ ਦਾ ਬਿਆਨ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਖਾਸ ਤੌਰ ਤੇ ਪਹੁੰਚੇ। ਇਸ ਦੌਰਾਨ ਪੱਤਰਕਾਰਾਂ ਦੇ ਰੂਬਰੂ ਹੁੰਦੇ ਹੋਏ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੇਜਰੀਵਾਲ ਦੇ ਦਬਾਅ ਥੱਲੇ ਕੰਮ ਕਰ ਰਹੇ ਹਨ ਅਤੇ SYL ਦੇ ਸੰਵਦੇਨਸ਼ੀਲ ਮੁੱਦੇ ਵਿੱਚ ਵੱਡੀ ਕੁਤਾਹੀ ਕੀਤੀ ਹੈ।
ਕਾਂਗਰਸ ਵੱਲੋਂ ਸ਼ੁਰੂ ਕੀਤੀ ਜਾ ਰਹੀ ਭਾਰਤ ਜੋੜੋ ਯਾਤਰਾ ਅਸਲ ਵਿੱਚ ਭਾਰਤ ਤੋੜੋ ਯਾਤਰਾ ਹੈ ਕਿਉਂਕਿ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਕਾਂਗਰਸ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਆਪਣੀ ਸੌੜੀ ਸੋਚ ਅਤੇ ਰਾਜਸੀ ਸੱਤਾ ਹਾਸਿਲ ਕਾਰਨ ਲਈ ਦੇਸ਼ ਅੰਦਰ ਧਰਮ, ਜਾਤ-ਪਾਤ, ਬੋਲੀਆਂ ਤੇ ਇਲਾਕਿਆਂ ਦੇ ਨਾਂਅ 'ਤੇ ਲੋਕਾਂ ਤੋੜਨ ਦੀ ਕੋਸ਼ਿਸ਼ ਹੀ ਕੀਤੀ ਹੈ ਅਤੇ ਹੁਣ ਕਾਂਗਰਸ ਨੂੰ 75 ਸਾਲਾਂ ਬਾਅਦ ਉਦੋਂ ਭਾਰਤ ਜੋੜਨ ਦੀ ਯਾਦ ਆਈ ਜਦੋਂ ਦੇਸ਼ ਕਾਂਗਰਸ ਮੁਕਤ ਹੋਣ ਜਾ ਰਿਹਾ ਹੈ।
ਚੰਦੂਮਾਜਰਾ ਨੇ ਅੱਗੇ ਕਿਹਾ ਕਿ ਜਿਹੜੀ ਕਾਂਗਰਸ ਪਾਰਟੀ ਦਾ ਦਾਇਰਾ ਕੰਨਿਆ ਕੁਮਾਰੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਫੈਲਿਆ ਹੋਇਆ ਸੀ। ਉਸ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਹਮੇਸ਼ਾ ਹੀ ਭਾਰਤ ਨੂੰ ਤੋੜਨ ਦੇ ਯਤਨ ਕੀਤੇ ਹਨ। ਜਿਸ ਦਾ ਖਮਿਆਜ਼ਾ ਖਾਸ ਤੌਰ 'ਤੇ ਪੰਜਾਬ ਅਤੇ ਬੰਗਾਲ ਨੂੰ ਭੁਗਤਣਾ ਪਿਆ ਹੈ। ਇਸੇ ਕਰਕੇ ਕਾਂਗਰਸ ਪਾਰਟੀ ਅੱਜ ਕੇਵਲ 1 ਜਾਂ 2 ਸੂਬਿਆਂ ਤੱਕ ਸਿਮਟ ਕੇ ਰਹਿ ਗਈ ਹੈ ਅਤੇ ਛੇਤੀ ਹੀ ਭਾਰਤ ਕਾਂਗਰਸ ਮੁਕਤ ਹੋ ਜਾਵੇਗਾ। ਉਨ੍ਹਾਂ ਕਿਹਾ ਕਿ SYL ਦੇ ਪੁਆੜੇ ਦੀ ਜੜ੍ਹ ਵੀ ਕਾਂਗਰਸ ਹੀ ਹੈ। ਜਿਸ ਨੇ ਦੋਵੇਂ ਸੂਬਿਆਂ ਨੂੰ ਆਪਸ ਵਿਚ ਲੜਾਉਣ ਲਈ ਇਹ ਸਿਆਸੀ ਖੇਡ ਖੇਡੀ ਸੀ।
ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਬੋਲਦੇ ਹੋਏ ਚੰਦੂਮਾਜਰਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਜਦੋਂ SYL ਦੇ ਸੰਵਦੇਨਸ਼ੀਲ ਤੇ ਮੱਹਤਵਪੂਰਨ ਮੁੱਦੇ 'ਤੇ ਪੰਜਾਬ ਸਰਕਾਰ ਪ੍ਰਭਾਵੀ ਢੰਗ ਨਾਲ ਆਪਣਾ ਪੱਖ ਹੀ ਨਹੀਂ ਰੱਖ ਸਕੀ, ਜਿਸ ਤੋਂ ਸਪੱਸ਼ਟ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਜਰੀਵਾਲ ਦੇ ਦਬਾਅ ਥੱਲੇ ਉਕਤ ਮੁੱਦੇ 'ਤੇ ਜਾਣਬੁੱਝ ਕੇ ਟਾਲਾ ਵੱਟ ਕੇ ਵੱਡੀ ਕੌਤਾਹੀ ਕੀਤੀ ਹੈ। ਜਿਸ ਦਾ ਖਮਿਆਜ਼ਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਗਤਣਾ ਪਵੇਗਾ।
ਇਹ ਵੀ ਪੜ੍ਹੋ:SYL ਪਾਣੀ ਦੇ ਮੁੱਦੇ ਉੱਤੇ ਦਲਜੀਤ ਚੀਮਾ ਦਾ ਆਪ ਉੱਤੇ ਤਿੱਖਾ ਸ਼ਬਦੀ ਵਾਰ